Tesla ਅਤੇ Twitter ਦੇ ਸੀ.ਈ.ਓ. ਏਲਨ ਮਸਕ ਨੂੰ ਦੇਣੇ ਪੈਣਗੇ 10,000 ਡਾਲਰ, ਭਾਰਤੀ-ਅਮਰੀਕੀ ਸਿੱਖ ਅੱਗੇ ਮੰਨਣੀ ਪਈ ਹਾਰ

0
12

Tesla ਅਤੇ Twitter ਦੇ ਸੀ.ਈ.ਓ. ਏਲਨ ਮਸਕ ਅੱਜ-ਕੱਲ੍ਹ ਕਾਫੀ ਸੁਰਖੀਆਂ ‘ਚ ਬਣੇ ਹੋਏ ਹਨ।  ਹੁਣ ਉਹਨਾਂ ਨਾਲ ਜੁੜਿਆ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਮਾਣਹਾਨੀ ਦਾ ਕੇਸ ਨਿਪਟਾਉਣ ਲਈ ਹੁਣ ਮਸਕ ਨੂੰ 10,000 ਡਾਲਰ ਦਾ ਭੁਗਤਾਨ ਕਰਨਾ ਪਵੇਗਾ।  ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਏਲਨ ਮਸਕ, ਭਾਰਤੀ-ਅਮਰੀਕੀ ਸਿੱਖ ਆਲੋਚਕ ਅਤੇ ਸੁਤੰਤਰ ਖੋਜਕਰਤਾ ਭਾਰਤੀ-ਅਮਰੀਕੀ ਸਿੱਖ ਰਣਦੀਪ ਹੋਠੀ ਦੁਆਰਾ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਨੂੰ ਨਿਪਟਾਉਣ ਲਈ 10,000 ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਏ ਹਨ। ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਅਤੇ ਸਭਿਆਚਾਰਾਂ ‘ਚ ਡਾਕਟਰੇਟ ਦੇ ਵਿਦਿਆਰਥੀ ਹੋਠੀ ਨੇ 2020 ਵਿਚ ਮਸਕ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਅਰਬਪਤੀ ਕਾਰੋਬਾਰੀ ਨੇ ਉਸ ‘ਤੇ ਟੇਸਲਾ ਦੇ ਕਰਮਚਾਰੀਆਂ ਨੂੰ ਸਰਗਰਮੀ ਨਾਲ ਪਰੇਸ਼ਾਨ ਕਰਨ ਅਤੇ ਲਗਭਗ ਕਤਲ ਕਰਨ ਦਾ ਝੂਠਾ ਦੋਸ਼ ਲਗਾਇਆ ਸੀ। ਮਾਰਚ 2023 ਵਿਚ, ਇੱਕ ਲੰਬੀ ਲੜਾਈ ਤੋਂ ਬਾਅਦ, ਮਸਕ ਨੇ ਹੋਠੀ ਨੂੰ ਮਾਮਲਾ ਸੁਲਝਾਉਣ ਲਈ ਕਿਹਾ।

ਇਕ ਬਿਆਨ ਵਿੱਚ, ਹੋਠੀ ਨੇ ਮਸਕ ਦੀ ਸੁਲ੍ਹਾ-ਸਫਾਈ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਮਾਮਲਾ ਪ੍ਰਸਿੱਧੀ ਜਾਂ ਪੈਸੇ ਦੀ ਮੰਗ ਬਾਰੇ ਨਹੀਂ ਸੀ। ਸਟੈਂਡ ਲੈਣ ਬਾਰੇ ਸੀ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇਹ ਕੇਸ ਆਪਣੇ ਕੰਮ ਦਾ ਬਚਾਅ ਕਰਨ, ਆਪਣਾ ਨਾਮ ਪਾਕ-ਸਾਫ਼ ਕਰਨ ਅਤੇ ਇੱਕ ਸੰਦੇਸ਼ ਦੇਣ ਲਈ ਲਿਆ ਸੀ… ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸਨੂੰ ਪੂਰਾ ਕਰ ਲਿਆ ਹੈ। ਮਸਕ ਦਾ ਬਹੁਤ ਧੰਨਵਾਦ। ਪਿਛਲੇ ਇਕ ਸਾਲ ਦੇ ਉਸ ਦੇ ਵਿਹਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੂੰ ਆਪਣੀ ਹਰ ਗੱਲ ਅਤੇ ਹਰ ਕਾਰਵਾਈ ਦੀ ਸਮੀਖਿਆ ਕਰਨ ਦੀ ਲੋੜ ਹੈ।

ਹੋਠੀ ਦੇ ਵਕੀਲਾਂ ‘ਚੋਂ ਇਕ ਡੀ. ਗਿੱਲ ਸਪੇਲਿਨ ਨੇ ਕਿਹਾ ਕਿ ਪਿਛਲੇ ਸਾਲ ਮਸਕ ਨੇ ਕਿਹਾ ਸੀ ਕਿ ਉਹ ਕਦੇ ਵੀ ਬੇਇਨਸਾਫ਼ੀ ਵਾਲੇ ਕੇਸ ਦਾ ਨਿਪਟਾਰਾ ਨਹੀਂ ਕਰਨਗੇ। ਫਿਰ ਵੀ ਉਨ੍ਹਾਂ ਨੇ ਹੋਠੀ ਨੂੰ ਅਜਿਹਾ ਮਾਮਲਾ ਸੁਲਝਾਉਣ ਲਈ ਕਿਹਾ ਹੈ। ਅਸੀਂ ਮਸਕ ਦੀ ਦੇਰੀ ਨਾਲ ਸਵੀਕਾਰ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ ਕਿ ਇਹ ਮਾਮਲਾ ਜਾਇਜ਼ ਸੀ।

ਟੈਸਲਾ ਨਾਲ ਹੋਠੀ ਦਾ ਸਾਹਮਣਾ ਉਦੋਂ ਹੋਇਆ ਜਦੋਂ ਉਸਨੇ ਟਵਿਟਰ ‘ਤੇ @skabooshka ਨਾਮ ਨਾਲ ਅਕਾਊਂਟ ਬਣਾਇਆ ਅਤੇ ਇਲੈਕਟ੍ਰਿਕ ਵਾਹਨ ਨਿਰਮਾਤਾ ਦੇ ਆਟੋਮੇਸ਼ਨ, ਤਕਨਾਲੋਜੀ ਅਤੇ ਉਤਪਾਦਨ ਪ੍ਰਕਿਰਿਆਵਾਂ ਬਾਰੇ ਮਸਕ ਅਤੇ ਉਸਦੀ ਕੰਪਨੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਦਾਅਵਿਆਂ ਬਾਰੇ ਫੈਕਟ ਚੈੱਕ ਕੀਤੇ। ਹੋਠੀ ਨੇ 2018 ਦੇ ਸ਼ੁਰੂ ਵਿਚ ਟੈਸਲਾ ਦੀ ਕੈਲੀਫੋਰਨੀਆ ਫੈਕਟਰੀ ਵਿਚ ਇਕ ਸੋਸ਼ਲ ਵਰਕਰ ਵਜੋਂ ਉਤਪਾਦਨ ਪ੍ਰਕਿਰਿਆ ਨੂੰ ਦੇਖਿਆ ਸੀ।

ਅਪ੍ਰੈਲ 2019 ਵਿਚ, ਟੈਸਲਾ ਨੇ ਹੋਠੀ ਦੇ ਖਿਲਾਫ ਇਕ ਰੋਕ ਲਗਾਉਣ ਦੇ ਆਦੇਸ਼ ਦੀ ਮੰਗ ਕੀਤੀ। ਉਸਨੇ ਦੋਸ਼ ਲਾਇਆ ਕਿ ਹੋਠੀ ਨੇ ਟੈਸਲਾ ਫੈਕਟਰੀ ਦੀ ਪਾਰਕਿੰਗ ਵਿਚ ਆਪਣੀ ਕਾਰ ਨਾਲ ਇਕ ਕਰਮਚਾਰੀ ਨੂੰ ਮਾਰਿਆ। ਹੋਠੀ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਜਦੋਂ ਹੋਠੀ ਅਤੇ ਉਸਦੀ ਕਾਨੂੰਨੀ ਟੀਮ ਨੇ ਕਥਿਤ ਟੱਕਰ ਦੀ ਵੀਡੀਓ ਸੌਂਪਣ ਲਈ ਟੈਸਲਾ ਦੇ ਵਿਰੁੱਧ ਅਦਾਲਤੀ ਆਦੇਸ਼ ਪ੍ਰਾਪਤ ਕੀਤਾ ਤਾਂ ਟੈਸਲਾ ਨੇ ਜੁਲਾਈ 2019 ਵਿਚ ਅਚਾਨਕ ਆਪਣਾ ਮੁਕੱਦਮਾ ਵਾਪਸ ਲੈ ਲਿਆ। ਇਸਤੋਂ ਬਾਅਦ ਅਗਲੇ ਮਹੀਨੇ ਮਸਕ ਨੇ ਹੋਠੀ ‘ਤੇ ਸਰਗਰਮ ਰੂਪ ਨਾਲ ਪਰੇਸ਼ਾਨ ਕਰਨ ਅਤੇ ਟੈਸਲਾ ਦੇ ਕਰਮਚਾਰੀਆਂ ਨੂੰ ਲਗਭਗ ਕਤਲ (ਆਈ.ਐੱਨ.ਜੀ.) ਕਰਨ ਦਾ ਦੋਸ਼ ਲਗਾਉਂਦੇ ਹੋਏ ਇਕ ਰਿਪੋਰਟਰ ਨੂੰ ਈ-ਮੇਲ ਕੀਤਾ।  ਉਸ ਟਿੱਪਣੀ ਨੂੰ ਬਾਅਦ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਟਵਿੱਟਰ ‘ਤੇ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਵੰਡਿਆ ਗਿਆ ਸੀ। ਮਸਕ ਦੇ ਦੋਸ਼ਾਂ ਦੇ ਵਿਸਲਬਲੋਅਰਜ਼, ਖੋਜਕਤਾਵਾਂ, ਪੱਤਰਕਾਰਾਂ ਅਤੇ ਆਲੋਚਕਾਂ ਸਣੇ ਹਰ ਵਰਗ ਤੋਂ ਹੋਠੀ ਨੂੰ ਸਮਰਥਨ ਮਿਲਣ ਲੱਗਾ।

ਮਸਕ ਨੇ ਇਹ ਦਲੀਲ ਦੇ ਕੇ ਕੇਸ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਦੋਸ਼ ਸੁਰੱਖਿਅਤ ਭਾਸ਼ਣ ਸਨ ਅਤੇ ਇਸ ਲਈ ਉਸਨੂੰ ਕੈਲੀਫੋਰਨੀਆ ਦੇ ਐਂਟੀ-ਐੱਸ.ਐੱਲ.ਏ.ਪੀ.ਪੀ. ਕਾਨੂੰਨ ਦੇ ਤਹਿਤ ਖਾਰਜ ਕੀਤਾ ਜਾਣਾ ਚਾਹੀਦਾ ਹੈ। ਜਨਵਰੀ 2021 ਵਿਚ, ਹੇਠਲੀ ਅਦਾਲਤ ਨੇ ਮਸਕ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਨੋਟ ਕੀਤਾ ਕਿ ਹੋਠੀ ਨੇ ਦਿਖਾਇਆ ਹੈ ਕਿ ਉਹ ਆਪਣੇ ਦਾਅਵੇ ‘ਤੇ ਕਾਮਯਾਬ ਹੋ ਸਕਦਾ ਹੈ ਕਿਉਂਕਿ ਮਸਕ ਦੀ ਟਿੱਪਣੀ ਅਪਰਾਧਿਕ ਦੋਸ਼ ਦੇ ਬਰਾਬਰ ਹੈ ਅਤੇ ਇਸ ਤਰ੍ਹਾਂ ਮਾਣਹਾਨੀ ਦੀ ਸ਼੍ਰੇਣੀ ਵਿਚ ਆਉਂਦੀ ਹੈ। ਹੋਠੀ ਨੇ 30 ਅਪ੍ਰੈਲ ਨੂੰ ਮਸਕ ਦੀ ਸੁਲ੍ਹਾ-ਸਫ਼ਾਈ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video