SAD-BJP-BSP ‘ਚ ਸੀਟ ਸ਼ੇਅਰਿੰਗ ‘ਤੇ ਹੋਈ ਸਹਿਮਤੀ? ਰਾਜਾ ਵੜਿੰਗ ਦਾ ਵੱਡਾ ਖ਼ੁਲਾਸਾ

0
7

ਪੰਜਾਬ ‘ਚ ‘ਆਪ’-ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ। ਇਸ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਿੱਚੋਂ ਕੋਈ ‘ਆਪ’ ਸਰਕਾਰ ਵਿੱਚ ਮੰਤਰੀ ਬਣਿਆ ਤਾਂ ਉਹ ਸਿਆਸਤ ਛੱਡ ਦੇਣਗੇ। ਇਸਦੇ ਨਾਲ ਹੀ ਵੜਿੰਗ ਨੇ ਕਾਂਗਰਸ-ਆਪ ਗਠਜੋੜ ਦੀਆਂ ਖਬਰਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ। ਵੜਿੰਗ ਨੇ ਪਹਿਲਾਂ ਵੀ ‘ਆਪ’ ਸਰਕਾਰ ਨਾਲ ਗਠਜੋੜ ਤੋਂ ਸਾਫ਼ ਇਨਕਾਰ ਕੀਤਾ ਹੈ। ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ‘ਤੇ ਬਲਦਿਆਂ ਕਿਹਾ ਕਿ ਸੁਨੀਲ ਜਾਖੜ ਇਹ ਸਪਸ਼ਟ ਕਰਨ ਕਿ ਬੀਜੇਪੀ ਦੀ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਮੁੱਕ ਗਈ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਜੋ ਖ਼ਬਰਾਂ ਸਾਡੇ ਤੱਕ ਆਈਆਂ ਹਨ ਉਸ ਮੁਤਾਬਕ ਬੀਜੇਪੀ-5 ਸੀਟਾਂ, ਅਕਾਲੀ ਦਲ-6 ਸੀਟਾਂ ਅਤੇ ਬਸਪਾ-1 ਸੀਟ ‘ਤੇ ਚੋਣ ਲੜੇਗੀ।

ਦਸ ਦਈਏ ਕਿ ਵੜਿੰਗ ਨੇ ਪਹਿਲਾਂ ਵੀ ‘ਆਪ’ ਸਰਕਾਰ ਨਾਲ ਗਠਜੋੜ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਗਠਜੋੜ ਨਾ ਕਰਨ ਬਾਰੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੀਟਿੰਗ ਵੀ ਕੀਤੀ ਹੈ। ਜਦੋਂ ਕਿ ਕਾਂਗਰਸ ਅਤੇ AAP I.N.D.I.A ਗਠਜੋੜ ਵਿੱਚ ਇਕੱਠਿਆ ਖੜੀ ਹੈ। ਪਰ ਪੰਜਾਬ ਕਾਂਗਰਸ ਦੇ ਆਗੂ ਆਪਣੇ ਆਪ ਨੂੰ ਸੂਬੇ ਵਿਚ ਵੱਖਰੇ ਤੌਰ ‘ਤੇ ਲੜਣ ਦੀ ਗੱਲ ਕਹਿ ਰਹੇ ਹਨ। ਹੁਣ ਵੀ ਰਾਜਾ ਵੜਿੰਗ ਨੇ ਕਿਹਾ ਕਿ I.N.D.I.A ਗਠਜੋੜ ਲੋਕਤੰਤਰ ਨੂੰ ਬਚਾਉਣ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਬੀਜੇਪੀ ਖਿਲਾਫ਼ ਕੀਤਾ ਗਿਆ ਹੈ ਪਰ ਸੂਬਿਆਂ ‘ਚ ਅਸੀ ਆਪਣੀ ਲੜਾਈ ਇਕੱਲੇ ਲੜਾਂਗੇ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਕਾਂਗਰਸ ਅਤੇ ‘ਆਪ’ ਦਾ ਗਠਜੋੜ ਤੈਅ ਹੈ। 2024 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਜਾਖੜ ਨੇ ਕਿਹਾ ਸੀ ਕਿ ਪੰਜਾਬ ਕਾਂਗਰਸ ਦੇ ਆਗੂ ਵੀ ‘ਆਪ’ ਸਰਕਾਰ ਵਿੱਚ ਮੰਤਰੀ ਅਹੁਦਿਆਂ ਦੇ ਇੱਛੁਕ ਹਨ ਤਾਂ ਜੋ ਉਹ ਲੋਕਾਂ ਵਿੱਚ ਜਾ ਸਕਣ। ਇਸ ‘ਤੇ ਰਾਜਾ ਵੜਿੰਗ ਨੇ ਕਿ ਜੇਕਰ ਸਾਡੇ ਵਿੱਚੋਂ ਕੋਈ ‘ਆਪ’ ਸਰਕਾਰ ਵਿੱਚ ਮੰਤਰੀ ਬਣਦਾ ਹੈ ਤਾਂ ਉਹ ਸਿਆਸਤ ਛੱਡ ਦੇਵਾਂਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ‘ਤੇ ਬਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੁਨੀਲ ਜਾਖੜ ਇਹ ਸਪਸ਼ਟ ਕਰਨ ਕਿ ਬੀਜੇਪੀ ਦੀ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਮੁੱਕ ਗਈ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਜੋ ਖ਼ਬਰਾਂ ਸਾਡੇ ਤੱਕ ਆਈਆਂ ਹਨ ਉਸ ਮੁਤਾਬਕ ਗੱਲ ਮੁੱਕ ਗਈ ਹੈ, ਬੀਜੇਪੀ-5 ਸੀਟਾਂ, ਅਕਾਲੀ ਦਲ-6 ਸੀਟਾਂ ਅਤੇ ਬਸਪਾ-1 ਸੀਟ ‘ਤੇ ਚੋਣ ਲੜੇਗੀ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video