BIG BREAKING: ਮੁੜ ਹੋਈ ਨੋਟਬੰਦੀ, 2000 ਦੇ ਨੋਟ ਬੰਦ, RBI ਨੇ ਲਿਆ ਫੈਸਲਾ

0
14

ਇਸ ਵੇਲੇ ਦੀ ਵੱਡੀ ਖ਼ਬਰ ਨੋਟਬੰਦੀ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਭਾਰਤ ਦੇਸ਼ ਵਿਚ ਮੁੜ ਤੋਂ ਨੋਟਬੰਦੀ ਵਰਗੇ ਹਾਲਾਤ ਹੋ ਗਏ ਹਨ ਜੋ ਇਕ ਵਾਰ ਪਹਿਲਾਂ ਹੋਏ ਸੀ। RBI ਨੇ 2 ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਲੋਕਾਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਮੁਤਾਬਕ 23 ਮਈ ਤੋਂ ਲੋਕ ਬੈਂਕਾਂ ਵਿਚ ਜਾ ਕੇ 20000 ਰਪਏ ਤੱਕ ਨੋਟ ਬਦਲਾ ਸਕਦੇ ਹਨ। 30 ਸਤੰਬਰ ਤੋਂ ਬਾਅਦ 2000 ਦਾ ਨੋਟ ਮਹਿਜ ਇਕ ਕਾਗਜ਼ ਦੇ ਟੁੱਕੜੇ ਰਹਿ ਜਾਣਗੇ।

ਰਿਜ਼ਰਵ ਬੈਂਕ ਮੁਤਾਬਕ, 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ 2 ਹਜ਼ਾਰ ਰੁਪਏ ਦੇ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰ ਦਿੱਤਾ ਜਾਵੇ।

‘ਕਲੀਨ ਨੋਟ ਪਾਲਿਸੀ’ ਤਹਿਤ ਰਿਜ਼ਰਵ ਬੈਂਕ ਨੇ ਇਹ ਫੈਸਲਾ ਲਿਆ ਹੈ। ਸਾਲ 2016 ‘ਚ ਹੋਈ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ 2 ਹਜ਼ਾਰ ਰੁਪਏ ਦਾ ਨੋਟ ਜਾਰੀ ਕੀਤਾ ਸੀ। 

ਪਿਛਲੇ ਕੁਝ ਮਹੀਨਿਆਂ ਤੋਂ ਬਾਜ਼ਾਰ ‘ਚ 2 ਹਜ਼ਾਰ ਰੁਪਏ ਦੇ ਨੋਟ ਘੱਟ ਨਜ਼ਰ ਆ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਏ.ਟੀ.ਐੱਮ. ‘ਚੋਂ ਵੀ 2 ਹਜ਼ਾਰ ਰੁਪਏ ਦੇ ਨੋਟ ਨਹੀਂ ਨਿਕਲ ਰਹੇ। ਇਸਦਾ ਇਹੋ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ 2000 ਦੇ ਨੋਟ ਬੰਦ ਕਰਨ ਦੀ ਪਲੈਨਿੰਗ ਕਰ ਰਹੀ ਸੀ ਅਤੇ ਅੱਜ ਹੁਣ RBI ਦੇ ਆਏ ਟਵੀਟ ਨੇ ਇਹ ਸੱਚ ਸਾਬਿਤ ਕਰ ਦਿੱਤਾ ਹੈ।