Asia Cup 2023: ਭਾਰਤ ਨੇ ਪਾਕਿ ਨੂੰ 228 ਦੌੜਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਜੜਿਆ ਲਗਾਤਾਰ ਚੌਥਾ ਸੈਂਕੜਾ

0
32

ਭਾਰਤ ਨੇ ਪਾਕਿਸਤਾਨ ‘ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਟੀਮ ਨੇ ਵਨਡੇ ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਪਾਕਿਸਤਾਨ ਨੂੰ ਰਿਕਾਰਡ 228 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ 2008 ‘ਚ ਭਾਰਤ ਨੇ ਮੀਰਪੁਰ ਮੈਦਾਨ ‘ਚ ਪਾਕਿਸਤਾਨ ਨੂੰ 140 ਦੌੜਾਂ ਨਾਲ ਹਰਾਇਆ ਸੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਦੋ ਵਿਕਟਾਂ ‘ਤੇ 356 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 32 ਓਵਰਾਂ ‘ਚ 128 ਦੌੜਾਂ ਹੀ ਬਣਾ ਸਕੀ। ਟੀਮ ਤੋਂ ਨਸੀਮ ਸ਼ਾਹ ਅਤੇ ਹੈਰਿਸ ਰਾਊਫ, ਸੱਟ ਕਾਰਨ ਨਹੀਂ ਖੇਡੇ।

ਟੋਪ-3 ਰਿਕਾਰਡ

ਪਹਿਲਾ: ਕੋਹਲੀ ਦਾ ਸਚਿਨ ਤੋਂ ਤੇਜ਼ 47ਵਾਂ ਸੈਂਕੜਾ – ਵਿਰਾਟ ਕੋਹਲੀ ਨੇ ਵਨਡੇ ਦਾ ਸਭ ਤੋਂ ਤੇਜ਼ 47ਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ ਆਪਣੀ 435ਵੀਂ ਪਾਰੀ ‘ਚ 47ਵਾਂ ਸੈਂਕੜਾ ਲਗਾਇਆ, ਜਦਕਿ ਕੋਹਲੀ ਨੇ ਇਹ ਆਪਣੀ 267ਵੀਂ ਪਾਰੀ ‘ਚ ਹੀ ਲਗਾਇਆ।

ਦੂਜੀ : ਏਸ਼ੀਆ ਕੱਪ ‘ਚ ਪਾਕਿਸਤਾਨ ਦੀ ਸਭ ਤੋਂ ਵੱਡੀ ਹਾਰ – 228 ਦੌੜਾਂ ਦੀ ਹਾਰ ਏਸ਼ੀਆ ਕੱਪ ‘ਚ ਪਾਕਿਸਤਾਨ ਦੀ ਸਭ ਤੋਂ ਵੱਡੀ ਹਾਰ ਸੀ। ਇਸ ਤੋਂ ਪਹਿਲਾਂ ਟੀਮ ਨੂੰ 2008 ‘ਚ ਕਰਾਚੀ ਦੇ ਮੈਦਾਨ ‘ਤੇ ਸ਼੍ਰੀਲੰਕਾ ਨੇ 64 ਦੌੜਾਂ ਨਾਲ ਹਰਾਇਆ ਸੀ। ਏਸ਼ੀਆ ਕੱਪ ‘ਚ ਭਾਰਤ ਦੀ ਪਾਕਿਸਤਾਨ ‘ਤੇ ਸਭ ਤੋਂ ਵੱਡੀ ਜਿੱਤ 1984 ‘ਚ ਮਿਲੀ ਸੀ। ਓਦੋਂ ਸ਼ਾਰਜਾਹ ਦੇ ਮੈਦਾਨ ‘ਚ ਟੀਮ ਨੇ 54 ਦੌੜਾਂ ਨਾਲ ਮੈਚ ਜਿੱਤ ਲਿਆ।

ਤੀਜਾ: ਕੋਹਲੀ-ਰਾਹੁਲ ਨੇ ਏਸ਼ੀਆ ਕੱਪ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਬਣਾਇਆ- ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਏਸ਼ੀਆ ਕੱਪ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਬਣਾਇਆ ਹੈ। ਦੋਵਾਂ ਨੇ ਤੀਜੇ ਵਿਕਟ ਲਈ 194 ਗੇਂਦਾਂ ‘ਤੇ ਅਜੇਤੂ 233 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੁਹੰਮਦ ਹਫੀਜ਼ ਅਤੇ ਨਾਸਿਰ ਜਮਸ਼ੇਦ ਨੇ 2012 ‘ਚ ਭਾਰਤ ਖਿਲਾਫ 224 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video