“ਹੁਣ ਲਵੋ ਜਿਸਨੂੰ ਪਾਣੀ ਤੇ ਹਿੱਸਾ ਚਾਹੀਦਾ, ਹਿਮਾਚਲ ਰੋਕੇ ਲੇ ਆਪਣਾ ਪਾਣੀ”, CM ਮਾਨ ਦਾ ਵੱਡਾ ਬਿਆਨ

0
9

ਪੰਜਾਬ ਦੇ ਮੁੱਖ ਮੰਤਰੀ ਅੱਜ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਪਾਣੀ ਸਬੰਧੀ ਉਨ੍ਹਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਹੈ। ਰਾਜਸਥਾਨ ਪੰਜਾਬ ਦੇ ਪਾਣੀਆਂ ਵਿੱਚ ਆਪਣਾ ਹਿੱਸਾ ਮੰਗਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪੰਜਾਬ ਨੂੰ ਆਉਣ ਵਾਲੇ ਪਾਣੀ ‘ਤੇ ਰਾਇਲਟੀ ਦੀ ਮੰਗ ਕਰ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਹਨ। ਹਿਮਾਚਲ ਵਾਲੇ ਵੀ ਹੁਣ ਰੱਖਲੋ ਪਾਣੀ ਆਪਣਾ ਜਿੱਥੇ ਹੈਗਾ।

ਭਗਵੰਤ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਆਪਣਾ ਬਿਆਨ ਸਾਂਝਾ ਕੀਤਾ ਅਤੇ ਕੈਪਸ਼ਨ ਵਿਚ ਲਿਖਿਆ ‘ਸੱਚ ਸਿਰਫ ਸੱਚ’। ਉਨ੍ਹਾਂ ਕਿਹਾ ਕਿ ਹਿਮਾਚਲ ਕਹਿੰਦਾ ਹੈ ਕਿ ਪੰਜਾਬ ਦੇ ਪਾਣੀਆਂ ਵਿੱਚ ਮੇਰਾ 7.19 ਫੀਸਦੀ ਹਿੱਸਾ ਹੈ। ਉਹ ਰਾਇਲਟੀ ਚਾਹੁੰਦਾ ਹੈ। ਹਰਿਆਣਾ ਤੇ ਰਾਜਸਥਾਨ ਵੀ ਪਾਣੀ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਉਸ ਨੂੰ ਹੁਣ ਪਾਣੀ ਚਾਹੀਦਾ ਹੈ, ਪਰ ਹਰਿਆਣਾ ਇਸ ਤੋਂ ਇਨਕਾਰ ਕਰ ਰਿਹਾ ਹੈ। ਰਾਜਸਥਾਨ ਦਾ ਵੀ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਹਿੱਸਾ ਮੰਗਣ ਲਈ ਸਭ ਹਨ ਪਰ ਡੁੱਬਣ ਲਈ ਇਕੱਲਾ ਪੰਜਾਬ।\

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਿਪਤਾ ਦੀ ਘੜੀ ਵਿੱਚ ਕੋਈ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਪੰਜਾਬ ਦਾ ਦਿਲ ਬਹੁਤ ਵੱਡਾ ਹੈ। ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਜਾ ਰਿਹਾ ਹੈ। ਪੰਜਾਬ ਹਰ ਕਿਸੇ ਦਾ ਪੇਟ ਭਰਨ ਜਾ ਰਿਹਾ ਹੈ। ਕੁਦਰਤੀ ਆਫ਼ਤ ਪੂਰੀ ਦੁਨੀਆਂ ਵਿੱਚ ਕਿਤੇ ਵੀ ਆ ਸਕਦੀ ਹੈ। ਰੈੱਡ ਕਰਾਸ ਉੱਥੇ ਪਹੁੰਚੇ ਜਾਂ ਨਾ, ਪਰ ਪੰਜਾਬੀ ਉੱਥੇ ਗੁਰੂ ਦੇ ਲੰਗਰ ਦੀ ਸੇਵਾ ਕਰਨ ਪਹੁੰਚਦੇ ਹਨ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video