ਸ੍ਰੀ ਦੁਖਨਿਵਾਰਨ ਸਾਹਿਬ ‘ਚ ਵਾਪਰੀ ਘਟਨਾ ਦਾ ਮਾਮਲਾ: ਮ੍ਰਿਤਕ ਮਹਿਲਾ ਦਾ ਪਰਿਵਾਰ ਆਇਆ ਸਾਹਮਣੇ

0
15

ਪਟਿਆਲਾ ਦੇ ਇਤਿਹਾਸਕ ਗੁਰੁਦਆਰਾ ਸ੍ਰੀ ਦੁਖਨਿਵਾਰਨ ਸਾਹਿਬ ‘ਚ ਵਾਪਰੀ ਘਟਨਾ ਕਾਫੀ ਚਰਚਾ ‘ਚ ਹੈ। ਇਸ ਦੌਰਾਨ ਜਿਥੇ ਗੁਰਦੁਆਰਾ ਸਾਹਿਬ ਦੇ ਸਰੋਵਰ ਨੇੜੇ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਪਟਿਆਲਾ ਦੇ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਹੈ ਉਥੇ ਹੀ ਮ੍ਰਿਤਕ ਮਹਿਲਾ ਦਾ ਪਰਿਵਾਰ ਵੀ ਹੁਣ ਸਾਹਮਣੇ ਆ ਚੁੱਕਾ ਹੈ। ਮ੍ਰਿਤਕਾ ਦੇ ਭਰਾ ਹਰਮੇਲ ਸਿੰਘ ਨੇ ਉਸਦੀ ਸ਼ਨਾਖ਼ਤ ਕੀਤੀ ਹੈ। ਉਸਨੇ ਪੁਲਸ ਨੂੰ ਦੱਸਿਆ ਕਿ ਉਸ ਔਰਤ ਦਾ ਅਸਲੀ ਨਾਂ ਕੁਲਵਿੰਦਰ ਕੌਰ ਹੈ ਜੋ ਜਗਰੂਪ ਸਿੰਘ ਵਾਸੀ ਅਸਮਾਨਪੁਰ ਜ਼ਿਲ੍ਹਾ ਪਟਿਆਲਾ ਦੀ ਧੀ ਹੈ। ਪੁਲਸ ਮੁਤਾਬਕ ਉਸਦੇ ਭਰਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਵਿਆਹ ਸੰਗਰੂਰ ਦੇ ਮੁਨਸ਼ੀ ਵਾਲਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ ਜਿਸ ਨਾਲ ਉਸ ਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ।

ਕੁਲਵਿੰਦਰ ਕੌਰ 7 ਸਾਲ ਪਹਿਲਾਂ ਅਰਬਨ ਸਟੇਟ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ, ਜਿਥੇ ਉਸਨੇ ਆਪਣਾ ਜਾਅਲੀ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ’ਤੇ ਬਣਵਾਇਆ ਸੀ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿਚ ਇਕ ਸੈਲੂਨ ਵਿਚ ਕੰਮ ਕਰਦੀ ਸੀ। ਮ੍ਰਿਤਕ ਦੀ ਲਾਸ਼ ਦੀ ਸ਼ਨਾਖਤ ਤੋਂ ਬਾਅਦ ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾ ਕੇ ਦੇਰ ਰਾਤ ਰਾਜਪੁਰਾ ਰੋਡ ’ਤੇ ਸਥਿਤ ਵੀਰ ਜੀ ਸ਼ਮਸ਼ਾਨਘਾਟ ’ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video