ਸੀ.ਐਮ. ਭਗਵੰਤ ਮਾਨ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵਿਚਾਲੇ ਡਿਜੀਟਲ ਵਾਰ ਸ਼ੁਰੂ

0
4

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਡਿਜੀਟਲ ਵਾਰ ਸ਼ੁਰੂ ਹੋ ਗਈ ਹੈ। ਸੀ.ਐਮ. ਮਾਨ ਨੇ ਬੀਤੀ ਸ਼ਾਮ ਟਵੀਟ ਕਰਦਿਆਂ ਮਜੀਠੀਆ ਪਰਿਵਾਰ ‘ਤੇ ਨਿਸ਼ਾਨੇ ਸਾਧੇ ਹਨ। ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ‘ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ  ਨੂੰ ਜ਼ਖਮੀ ਕਰਕੇ ਜਨਰਲ ਡਾਇਰ ਕਿੰਨਾ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ? ਨਾਲ ਹੀ ਉਹਨਾਂ ਕਿਹਾ ਮਜੀਠੀਆ ਪਰਿਵਾਰ, ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਾਇਆ ਓਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗੇ।

ਇਸ ਟਵੀਟ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰ ਕੇ ਮੋੜਵਾਂ ਜਵਾਬ ਦਿੱਤਾ ਹੈ । ਮਜੀਠੀਆ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਤੂੰ ਇੱਧਰ ਉੁਧਰ ਕੀ ਬਾਤ ਨਾ ਕਰ ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ।

ਹੱਥ ’ਚ ਗਲਾਸੀ ਫੜ, ਕੇਂਦਰ ਦੀ ਬੁੱਕਲ ’ਚ ਬੈਠ ਕੇ ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ,ਉੱਭਰਦੀ ਜਵਾਨੀ ਕਤਲ ਕਰਵਾ ਕੇ,ਆਪਣੇ ਪੂਰੇ ਖਾਨਦਾਨ ਨੂੰ ਵੀਵੀਆਈਪੀ ਸਟੇਟਸ ਦੇ ਕੇ, ਲਤੀਫਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਲੋਕੀ ਚੰਗੀ ਤਰ੍ਹਾਂ ਜਾਣਦੇ ਹਨ ਹਨ ਕਿ ਆਜ਼ਾਦ ਮੁਲਕ ‘ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗਦਾਰ ਕੌਣ ਹੈ!

ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video