ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਹੋਇਆ ਹੰਗਾਮਾ, ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ

0
28

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਸੀ। ਸਦਨ ਵਿਚ ਜਿਥੇ ਵੱਖ-ਵੱਖ ਬਿੱਲ ਪੇਸ਼ ਕਰਕੇ ਉਹਨਾਂ ਨੂੰ ਪਾਸ ਕੀਤਾ ਗਿਆ ਉਥੇ ਹੀ ਦੂਜੇ ਪਾਸੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਸਰਕਾਰ ਦਾ ਬਾਈਕਾਟ ਕਰਦੇ ਹੋਏ ਸਦਨ ਦਾ ਵਾਕਆਊਟ ਕਰ ਦਿੱਤਾ ਅਤੇ ਫਿਰ ਵਿਧਾਨ ਸਭਾ ਤੋਂ ਬਾਹਰ ਆਉਂਦੇ ਸਮੇਂ ਨਾਅਰੇਬਾਜ਼ੀ ਕੀਤੀ।

ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਮੰਤਰੀ ਬਲਕਾਰ ਸਿੰਘ ਨੇ ਤਜਵੀਜ਼ ਰੱਖੀ ਕਿ ਜਿਸ ਕੰਮ ਲਈ ਇਹ ਇਜਲਾਸ ਬੁਲਾਇਆ ਗਿਆ ਹੈ, ਉਹ ਹੀ ਕੰਮ ਇੱਥੇ ਕੀਤਾ ਜਾਵੇ। ਕੋਈ ਹੋਰ ਪ੍ਰਸਤਾਵ ਨਹੀਂ ਲਿਆਂਦਾ ਜਾਣਾ ਚਾਹੀਦਾ। ਸਦਨ ਤੋਂ ਬਾਹਰ ਪ੍ਰੈੱਸ ਕਾਨਫਰੰਸ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਕਰਦਿਆਂ ਕਿਹਾ ਕਿ ਸਾਨੂੰ ਸੈਸ਼ਨ ਬੁਲਾਏ ਜਾਣ ਦਾ ਮਕਸਦ ਨਹੀਂ ਦੱਸਿਆ ਗਿਆ ਜਿਸ ਕਾਰਨ ਉਹਨਾਂ ਨੇ ਸਦਨ ‘ਚੋਂ ਵਾਕਆਊਟ ਕੀਤਾ ਅਤੇ ਸਰਕਾਰ ਦਾ ਬਾਈਕਾਟ ਵੀ ਕੀਤਾ।

ਬਾਜਵਾ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਦਨ ਨੂੰ ਅਜੇ ਤੱਕ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਵਿਧਾਇਕਾਂ ਨੂੰ ਖਰੀਦਣ ਲਈ ਪੈਸੇ ਦੀ ਪੇਸ਼ਕਸ਼ ਕਿਸ ਨੇ ਕੀਤੀ ਸੀ ਅਤੇ ਪੈਸੇ ਦੇਣ ਵਾਲੇ ਕਿਹੜੇ ਲੋਕ ਸਨ, ਇਸ ਨੂੰ ਲੈ ਕੇ ਦਰਜ ਕਰਵਾਏ ਗਏ ਕੇਸ ਦਾ ਕੀ ਹੋਇਆ। ਉਨ੍ਹਾਂ ਨੇ ਕਿਹਾ ਕਿ ਅੱਜ ਬੁਲਾਏ ਗਏ ਸੈਸ਼ਨ ਦਾ ਹਾਲ ਉਹੀ ਹੋਵੇਗਾ ਜੋ ਪਹਿਲਾਂ ਬੁਲਾਏ ਗਏ ਵਿਧਾਨਸਭਾ ਦੇ ਸੈਸ਼ਨ ਦਾ ਹੋਇਆ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video