ਲੋਕਾਂ ‘ਚ ਵੱਧ ਰਹੀਆਂ ਬੀਮਾਰੀਆਂ ਵਿਚਾਲੇ ‘ਸੀ. ਐੱਮ. ਦੀ ਯੋਗਸ਼ਾਲਾ’ ਦੀ ਹੋਈ ਸ਼ੁਰੂਆਤ, ਪਟਿਆਲਾ ਵਿਖੇ ਹੋਇਆ ਉਦਘਾਟਨੀ ਸਮਾਰੋਹ

0
26

ਲੋਕਾਂ ‘ਚ ਵੱਧ ਰਹੀਆਂ ਬੀਮਾਰੀਆਂ ਵਿਚਾਲੇ ਪੰਜਾਬ ਦੀ ਮਾਨ ਸਰਕਾਰ ਵਲੋਂ ਇਕ ਨਵਾਂ ਉਪਰਾਲਾ ਕੀਤਾ ਗਿਆ ਹੈ। ਪੰਜਾਬ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਸੂਬਾ ਬਣਾਉਣ ਲਈ ਪੰਜਾਬ ‘ਚ ‘ਸੀ. ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪਟਿਆਲਾ ਵਿਖੇ ਪਹੁੰਚ ਕੇ ਕੀਤੀ ਗਈ ਹੈ।

‘ਸੀ. ਐੱਮ. ਦੀ ਯੋਗਸ਼ਾਲਾ’ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪਹਿਲਾਂ ‘ਸੀ. ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਦਿੱਲੀ ਵਿਚ ਕੀਤੀ ਗਈ ਸੀ। ਦਿੱਲੀ ਵਿਚ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਇਸ ਦੀ ਮੰਗ ਹੋਈ। ਇਸ ਕਾਰਣ ਐੱਲ. ਜੀ. ਬਕਾਇਦਾ ਇਸ ’ਤੇ ਰੋਕ ਲਗਾਉਣੀ ਪਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਵਧੀਆ ਉਪਰਾਲਾ ਸੀ। ਦਿੱਲੀ ਵਿਚ ਤਾਂ ਐੱਲ. ਜੀ. ਨੇ ਰੋਕ ਲਗਾ ਦਿੱਤੀ ਪਰ ਪੰਜਾਬ ਵਿਚ ਕੌਣ ਰੋਕ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਇਦਾ ਨੰਬਰ ਵੀ ਜਾਰੀ ਕੀਤਾ ਜਾਵੇਗਾ, ਸਿਰਫ ਇਕ ਮਿਸ ਕਾਲ ’ਤੇ ਤੁਹਾਡੇ ਕੋਲ ਯੋਗਾ ਦਾ ਟ੍ਰੇਨਰ ਪਹੁੰਚ ਜਾਵੇਗਾ। ਜਿੱਥੇ ਵੀ 20 ਤੋਂ 25 ਬੰਦੇ ਕਹਿਣਗੇ, ਉਥੇ ਇਹ ਯੋਗਸ਼ਾਲਾ ਸ਼ੁਰੂ ਕਰ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੇ ਬਜ਼ੁਰਗ ਕੁਦਰਤ ਨਾਲ ਜਿਊਂਦੇ ਸਨ, ਇਸੇ ਲਈ ਉਹ ਤੰਦਰੁਸਤ ਸਨ। ਜੇ ਅਸੀਂ ਵੀ ਰੋਜ਼ਾਨਾ ਯੋਗਾ ਕਰਾਂਗੇ ਤਾਂ ਕਈ ਬਿਮਾਰੀਆਂ ਤੋਂ ਬਚੇ ਰਹਾਂਗੇ। ਕੋਰੋਨਾ ਸਮੇਂ ਪਰਿਵਾਰ ਇਕੱਠੇ ਹੋਏ, ਵਾਤਾਵਰਣ ਇੰਨਾ ਸਾਫ ਹੋਇਆ ਕਿ ਜਲੰਧਰ ਤੋਂ ਹਿਮਾਚਲ ਦੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ। ਯੋਗਾ ਸਾਹਾਂ ਦੀ ਕਸਰਤ ਹੈ, ਜਿਸ ਨਾਲ ਸਰੀਰ ਦੇ ਅੰਗ ਤੰਦਰੁਸਤ ਹੁੰਦੇ ਹਨ। ਮਾਨ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਭੇਜਣ ਲਈ ‘ਖੇਡਾਂ ਪੰਜਾਬ ਦੀਆਂ’ ਪ੍ਰੋਗਰਾਮ ਉਲੀਕਿਆ, ਜਿਸ ਵਿਚ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਵਲੋਂ 7 ਕਰੋੜ ਰੁਪਏ ਦੇ ਇਨਾਮ ਵੰਡੇ ਗਏ। ਇਸ ਮਕਸਦ ਇਹੋ ਸੀ ਕਿ ਸਾਡੇ ਬੱਚਿਆਂ ਦੇ ਹੱਥ ਵਿਚ ਸੋਨੇ ਚਾਂਦੀ ਦੇ ਮੈਡਲ ਹੋਣ, ਜੇਕਰ ਉਸ ਉਮਰ ਤੋਂ ਹੀ ਸਿਖਲਾਈ ਮਿਲੇ ਜਿਸ ਉਮਰੇ ਬੱਚੇ ਕੁੱਝ ਕਰਨਾ ਚਾਹੁੰਦੇ ਹਨ ਤਾਂ ਤਰੱਕੀ ਮਿਲੇਗੀ ਹੀ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਮਈ-ਜੂਨ ਵਿਚ ਪੇਪਰ ਹੋਵੇਗਾ ਅਤੇ ਅਕਤੂਬਰ ਵਿਚ ਫਿਜ਼ੀਕਲ ਟੈਸਟ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਨੌਜਵਾਨਾਂ ਦੇ ਫੋਨ ਆਉਂਦੇ ਹਨ, ਨੌਜਵਾਨ ਭਰਤੀ ਬਾਰੇ ਪੁੱਛਦੇ ਹਨ ਅਤੇ ਦੱਸਦੇ ਹਨ ਕਿ ਉਹ ਰੋਜ਼ਾਨਾ ਗਰਾਊਂਡ ਵਿਚ ਤਿਆਰੀ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਰਤੀ ਜ਼ਰੂਰੀ ਹੋਵੇਗੀ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਇਸ ਤਰ੍ਹਾਂ ਨੌਜਵਾਨਾਂ ਨੂੰ ਬੁਰੀ ਸੰਗਤ ਤੋਂ ਬਚਾਇਆ ਜਾ ਸਕਦਾ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video