ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵਿਵਾਦਾਂ ‘ਚ ਫਸੀ: ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, HC ‘ਚ ਪਟੀਸ਼ਨ ਦਾਇਰ

0
28

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ ਵਿਵਾਦ ਡੇਰੇ ਵਿੱਚ ਬਣਾਈ ਜਾ ਰਹੀ ਉਸ ਦੀ ਰਿਹਾਇਸ਼ ਨੂੰ ਲੈ ਕੇ ਪੈਦਾ ਹੋਇਆ ਹੈ। ਇਸ ਸਬੰਧੀ ਦੱਖਣੀ-ਪੱਛਮੀ ਦਿੱਲੀ ਦੇ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦਰਅਸਲ ਡੇਰੇ ‘ਚ ਰਾਮ ਰਹੀਮ ਦੀ ਰਿਹਾਇਸ਼ ਨੂੰ ਢਾਹ ਕੇ ਕਲਸ਼ ਦੇ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਹਨੀਪ੍ਰੀਤ ਇਸ ਇਮਾਰਤ ‘ਚ ਰਹੇਗੀ ਪਰ ਇਮਾਰਤ ਨੂੰ ਕਲਸ਼ ਦਾ ਰੂਪ ਦੇਣ ਕਾਰਨ ਇਹ ਮਾਮਲਾ ਹਾਈਕੋਰਟ ‘ਚ ਪਹੁੰਚ ਗਿਆ ਹੈ। ਦਾਇਰ ਪਟੀਸ਼ਨ ਮੁਤਾਬਕ ਕਲਸ਼ ਦੇ ਆਕਾਰ ਦੀ ਇਮਾਰਤ ਦੀ ਉਸਾਰੀ ਦਾ ਮਕਸਦ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਮਿਥਿਹਾਸ ਦੇ ਅਨੁਸਾਰ, ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਅਧਿਆਤਮਿਕ ਨਿਵਾਸ ਮੰਨਿਆ ਜਾਂਦਾ ਹੈ।

ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕਲਸ਼ ਆਕਾਰ ਇਕ ਪਵਿੱਤਰਤਾ ਦਾ ਪ੍ਰਤੀਕ ਹੈ ਪਰ ਰਾਮ ਰਹੀਮ ‘ਤੇ ਬਲਾਤਕਾਰ ਅਤੇ ਕਤਲ ਦਾ ਦੋਸ਼ ਹੈ। ਅਜਿਹੇ ਵਿੱਚ ਡੇਰਾ ਸਿਰਸਾ ਵਿੱਚ ਇਮਾਰਤ ਨੂੰ ਕਲਸ਼ ਦਾ ਰੂਪ ਦੇਣਾ ਠੀਕ ਨਹੀਂ ਹੈ। ਪਟੀਸ਼ਨ ਵਿੱਚ ਇਸ ਪ੍ਰਕਾਰ ਦੇ ਬਦਲਾਅ ਨੂੰ ਸਬੂਤ ਨਸ਼ਟ ਕਰਨਾ ਵੀ ਕਰਾਰ ਦਿੱਤਾ ਗਿਆ ਹੈ, ਕਿਉਂਕਿ ਪੁਰਾਣੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੇ ਸਾਜ਼ਿਸ਼ਕਾਰਾਂ ਵਿਰੁੱਧ ਦਰਜ ਐਫਆਈਆਰ ਦਾ ਹਿੱਸਾ ਹੈ। ਇਹ ਹਿੰਸਾ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੀ ਸੀ। ਦੋਸ਼ ਹਨ ਕਿ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਮੈਨ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਨਵੀਂ ਇਮਾਰਤ ਬਣਾਈ ਹੈ। ਪਟੀਸ਼ਨ ਵਿੱਚ ਕਲਸ਼ ਆਕਾਰ ਦੇ ਗੈਰ-ਕਾਨੂੰਨੀ ਅਤੇ ਵਿਵਾਦਪੂਰਨ ਨਿਰਮਾਣ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video