ਮੌਜੂਦਾ CM ਮਾਨ ਦਾ ਸਾਬਕਾ CM ਚੰਨੀ ‘ਤੇ ਵੱਡਾ ਇਲਜ਼ਾਮ, ਭਰੇ ਸਟੇਜ ਤੋਂ ਆਖੀ ਹੈਰਾਨੀਜਨਕ ਗੱਲ

0
9

ਸੰਗਰੂਰ ਦੇ ਦਿੜ੍ਹਬਾ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਣ ਪਹੁੰਚੇ ਮੁੱਖ ਮੰਤਰੀ ਮਾਨ ਦੇ ਨਿਸ਼ਾਨੇ ‘ਤੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਗਏ ਹਨ। ਇਸ ਦੌਰਾਨ ਉਹਨਾਂ ਨੇ ਭਰੇ ਸਟੇਜ ਤੋਂ ਬਿਆਨ ਜਾਰੀ ਕਰਦੇ ਹੋਏ ਵੱਡੇ ਇਲਜ਼ਾਮ ਲਗਾਏ ਹੈ।  ਸੀ.ਐਮ. ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਚਰਨਜੀਤ ਚੰਨੀ ਦੇ ਭਾਣਜੇ ਨੇ ਨੌਕਰੀ ਲਈ ਇਕ ਰਾਸ਼ਟਰੀ ਪੱਧਰ ਦੇ ਖਿਡਾਰੀ ਤੋਂ 2 ਕਰੋੜ ਰੁਪਏ ਮੰਗੇ ਸਨ। ਇਹ ਗੱਲ ਮੁੱਖ ਮੰਤਰੀ ਨੇ ਦਿੜ੍ਹਬਾ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਣ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦਾ ਪੰਜਾਬ ਦਾ ਇਕ ਖਿਡਾਰੀ ਮਿਲਿਆ ਸੀ, ਜਿਸ ਨੇ ਦੱਸਿਆ ਕਿ ਉਸ ਨੇ ਅਫ਼ਸਰੀ ਦਾ ਪੇਪਰ ਦਿੱਤਾ ਸੀ ਪਰ ਨੰਬਰ ਵਧੀਆ ਨਹੀਂ ਆਏ ਤਾਂ ਉਸ ਨੇ ਸਪੋਰਟਸ ਕੋਟੇ ‘ਚ ਆਪਣਾ ਨਾਂ ਪਾ ਦਿੱਤਾ।

ਜਦੋਂ ਉਸ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੇਰਾ ਕੰਮ ਬਣ ਜਾਵੇਗਾ। ਇਸ ਤੋਂ ਬਾਅਦ ਕੈਪਟਨ ਦੀ ਥਾਂ ‘ਤੇ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣ ਗਏ ਤਾਂ ਖਿਡਾਰੀ ਚੰਨੀ ਕੋਲ ਪੁੱਜਿਆ। ਚਰਨਜੀਤ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਕੋਲ ਭੇਜ ਦਿੱਤਾ ਅਤੇ ਕਿਹਾ ਕਿ 2 ਕਰ ਦਿਓ। ਜਦੋਂ ਖਿਡਾਰੀ ਆਪਣੇ ਪਿਤਾ ਸਮੇਤ ਚੰਨੀ ਦੇ ਭਾਣਜੇ ਕੋਲ 2 ਲੱਖ ਰੁਪਏ ਲੈ ਕੇ ਪੁੱਜਾ ਤਾਂ ਉਸ ਨੇ ਗਲਤ ਵਰਤਾਓ ਕਰਦੇ ਹੋਏ ਕਿਹਾ ਕਿ 2 ਦਾ ਮਤਲਬ 2 ਕਰੋੜ ਹੈ, 2 ਲੱਖ ਨਹੀਂ ਅਤੇ ਨਾਲ ਹੀ ਕਹਿ ਦਿੱਤਾ ਕਿ ਉਸ ਦਾ ਕੰਮ ਨਹੀਂ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਿਰ ਇਹ ਕਹਿੰਦੇ ਹਨ ਕਿ ਵਿਜੀਲੈਂਸ ਗਰੀਬਾਂ ਦੇ ਘਰਾਂ ‘ਚ ਛਾਪੇ ਮਾਰਦੀ ਹੈ ਪਰ ਵਿਜੀਲੈਂਸ ਨੂੰ ਗਰੀਬਾਂ ਦੇ ਘਰੋਂ ਨੋਟਾਂ ਗਿਣਨ ਵਾਲੀਆਂ ਮਸ਼ੀਨਾਂ ਮਿਲਦੀਆਂ ਹਨ ਤਾਂ ਇਹ ਕਾਹਦੇ ਗਰੀਬ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਲੁੱਟੇ ਹੋਏ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ ਅਤੇ ਸਿੱਧਾ ਇਸ ਨੂੰ ਖਜ਼ਾਨੇ ‘ਚ ਪਾ ਕੇ ਲੋਕਾਂ ਤੱਕ ਪਹੁੰਚਾਵਾਂਗਾ। ਉਨ੍ਹਾਂ ਕਿਹਾ ਕਿ ਜਿਸ-ਜਿਸ ਨੇ ਪੰਜਾਬ ਨੂੰ ਲੁੱਟਿਆ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਦੀ ਇੱਕੋ ਥਾਂ ਜੇਲ੍ਹ ਹੈ। ਅਸੀਂ ਇਨ੍ਹਾਂ ਨੂੰ ਪੇਸ਼ ਕਰ ਦੇਣਾ ਹੈ ਅਤੇ ਅੱਗੇ ਕਾਨੂੰਨ ਦਾ ਕੰਮ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video