‘ਮੇਰੀ ਸਰਕਾਰ’ ਮਾਮਲੇ ‘ਤੇ CM ਅਤੇ ਰਾਜਪਾਲ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਹੋਈ ਤੇਜ਼, ਮਾਨ ਨੇ ਕੱਢ ਲਿਆਂਦੀ ਵੀਡੀਓ

0
13

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਜਦੋਂ ਤੋਂ ਸੱਤਾ ‘ਚ ‘ਆਪ’ ਸਰਕਾਰ ਆਈ ਹੈ ਉਦੋਂ ਤੋਂ ਹੀ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਸਿਆਸੀ ਸਬੰਧ ਕੁਝ ਠੀਕ ਨਹੀਂ ਹਨ। ਦੋਵਾਂ ਧਿਰਾਂ ਵਲੋਂ ਇਕ-ਦੂਜੇ ‘ਤੇ ਲਗਾਤਾਰ ਪਲਟਵਾਰ ਕੀਤਾ ਜਾ ਰਿਹਾ ਹੈ। ਹੁਣ ਬੀਤੇ ਕੱਲ੍ਹ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ‘ਮੇਰੀ ਸਰਕਾਰ’ ਦੇ ਮਾਮਲੇ ਸਬੰਧੀ ਦਿੱਤੇ ਗਏ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਾਣਯੋਗ ਰਾਜਪਾਲ ਸਾਬ੍ਹ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ। ਮਾਨ ਨੇ ਕਿਹਾ ਕਿ ਪਹਿਲਾਂ ਤੁਸੀਂ ‘ਮਾਈ ਗਵਰਨਮੈਂਟ’ ਕਿਹਾ, ਫਿਰ ਵਿਰੋਧੀ ਧਿਰ ਦੇ ਕਹਿਣ ’ਤੇ ਤੁਸੀਂ ਸਿਰਫ ‘ਗਵਰਨਮੈਂਟ’ ਕਹਿਣ ਲੱਗ ਪਏ। ਇਸ ਦੌਰਾਨ ਜਦੋਂ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ, ਓਹੀ ਬੋਲਣਾ ਪਵੇਗਾ ਤਾਂ ਤੁਸੀਂ ਮੈਨੂੰ ਸਹੀ ਠਹਿਰਾਉਂਦੇ ਹੋਏ ‘ਮਾਈ ਗਵਰਨਮੈਂਟ’ ਕਹਿਣ ਲੱਗ ਪਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਸਾਬ੍ਹ ਮੈਂ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਰਾਮਲੀਲਾ ਗਰਾਊਂਡ ‘ਚ ਹੋਈ ਰੈਲੀ ਦੌਰਾਨ ਕਿਹਾ ਸੀ ਕਿ ਮੰਤਰੀ ਮੰਡਲ ਦੀ ਮੀਟਿੰਗ ’ਚ ਸਰਕਾਰ ਦੀਆਂ ਜੋ ਪ੍ਰਾਪਤੀਆਂ ਹੁੰਦੀਆਂ ਹਨ, ਉਹ ਲਿਖ ਕੇ ਰਾਜਪਾਲ ਨੂੰ ਦਿੱਤੀਆਂ ਜਾਂਦੀਆਂ ਹਨ ਕਿ ‘ਮੇਰੀ ਸਰਕਾਰ’ ਦੀਆਂ ਪ੍ਰਾਪਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਵਿਧਾਨ ਸਭਾ ’ਚ ਆ ਕੇ ਕਿਹਾ ਕਿ ਮੈਂ ‘ਮੇਰੀ ਸਰਕਾਰ’ ਨਹੀਂ ਕਹਾਂਗਾ, ਇਸ ’ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਫਿਰ ਕਿਸ ਦੀ ਸਰਕਾਰ ਹੈ ਤੇ ਇਸ ਨੂੰ ਲੈ ਕੇ ਮੈਨੂੰ ਸੁਪਰੀਮ ਕੋਰਟ ਜਾਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਗਿਆ ਭਾਸ਼ਣ ਹੈ ਤੇ ਤੁਹਾਨੂੰ ਇਹ ਅੱਖਰ ਅੱਖਰ ਇਸੇ ਤਰ੍ਹਾਂ ਪੜ੍ਹਨਾ ਪਵੇਗਾ, ਇਸ ਤੋਂ ਬਾਅਦ ਰਾਜਪਾਲ ਨੂੰ ਜੋ ਲਿਖਿਆ ਸੀ, ਉਹੀ ਬੋਲਣਾ ਪਿਆ।

ਜਿਸ ‘ਤੇ ਰਾਜਪਾਲ ਨੇ ਬੀਤੇ ਕੱਲ੍ਹ ਚੰਡੀਗੜ੍ਹ ਸਕੱਤਰੇਤ ’ਚ ਪੰਜਾਬ ਵਿਧਾਨ ਸਭਾ ਦੇ ਅੰਦਰ ‘ਮੇਰੀ ਸਰਕਾਰ’ ਦੇ ਮਸਲੇ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਯਾਦ ਨਹੀਂ ਆ ਰਿਹਾ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਨੂੰ ਯਾਦ ਹੁੰਦਾ। ਰਾਜਪਾਲ ਨੇ ਇੱਥੋਂ ਤਕ ਕਿਹਾ ਕਿ ਉਹ ਸਪੀਚ ਦੇ ਰਹੇ ਸਨ ਤਾਂ ਬਾਕੀਆਂ ਨੇ ਵੀ ਤਾਂ ਸੁਣਿਆ ਹੀ ਹੋਵੇਗਾ। ਇਸ ਦੀ ਵੀਡੀਓ ਵੀ ਹੋਵੇਗੀ। ਹਾਲਾਂਕਿ ਰਾਜਪਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੇਰੀ ਸਰਕਾਰ ਬੋਲਣ ’ਤੇ ਕੋਈ ਸੰਕੋਚ ਨਹੀਂ ਹੈ ਕਿਉਂਕਿ ਇਹ ਮੇਰੀ ਹੀ ਸਰਕਾਰ ਹੈ। ਮੈਂ ਰਾਜਪਾਲ ਹਾਂ ਅਤੇ ਮੇਰੇ ਹੀ ਨਾਂ ਤੋਂ ਸਾਰੇ ਆਰਡਰ ਨਿਕਲਦੇ ਹਨ। ਇਸ ਲਈ ਮੇਰੀ ਸਰਕਾਰ ਨੂੰ ਵੀ ਮੇਰੇ ਨਾਲ ਉਂਝ ਹੀ ਵਰਤਾਓ ਕਰਨਾ ਚਾਹੀਦਾ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video