ਮਰਹੂਮ ਜਸਵੰਤ ਸਿੰਘ ਖਾਲੜਾ ਦੀ ਜੀਵਨੀ ‘ਤੇ ਬਣੀ ਫਿਲਮ ਨੂੰ ਲੈਕੇ ਵਿਵਾਦ, ਸੈਂਸਰ ਬੋਰਡ ਵਲੋਂ ਫਿਲਮ ‘ਚ ਲਗਾਏ ਕੱਟਾਂ ਦਾ ਹੋ ਰਿਹਾ ਵਿਰੋਧ

0
12

ਮਰਹੂਮ ਜਸਵੰਤ ਸਿੰਘ ਖਾਲੜਾ ਦੀ ਜੀਵਨੀ ‘ਤੇ ਬਣੀ ਫਿਲਮ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ। ਸੈਂਸਰ ਬੋਰਡ ਵਲੋਂ ਇਸ ਫਿਲਮ ‘ਚ ਲਗਾਏ ਕੱਟਾਂ ਦਾ ਵਿਰੋਧ ਹੋ ਰਿਹਾ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੈਂਸਰ ਬੋਰਡ ਵਲੋਂ ਲਗਾਏ ਕੱਟਾਂ ਨੂੰ ਲੈਕੇ ਸਵਾਲ ਚੁੱਕੇ ਅਤੇ ਕੱਟ ਵਾਪਸ ਲੈਣ ਦੀ ਉਹਨਾਂ ਵਲੋਂ ਮੰਗ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੱਟ ਲਗਾਉਣ ਦੇ ਨਾਲ ਇਸ ਫਿਲਮ ਦੀ ਅਸਲੀ ਥੀਮ ਖ਼ਤਮ ਹੋ ਜਾਵੇਗੀ। ਉਹਨਾਂ ਇਹ ਵੀ ਸਵਾਲ ਚੁੱਕਿਆ ਕਿ ‘ਦ ਕਸ਼ਮੀਰ ਫਾਇਲਜ਼’ ਨੂੰ ਸੈਂਸਰ ਕਿਉਂ ਨਹੀਂ ਕੀਤਾ ਗਿਆ? ਸੁਖਬੀਰ ਬਾਦਲ ਨੇ ਇਲਜ਼ਾਮ ਲਗਾਏ ਕਿ ਘੱਟ ਗਿਣਤੀਆਂ ਪ੍ਰਤੀ ਸੈਂਸਰ ਬੋਰਡ ਦਾ ਰਵੱਈਆ ਪੱਖ-ਪਾਤੀ ਹੈ।

ਪੋਸਟ ਜਾਰੀ ਕਰਦਿਆ ਬਾਦਲ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਭਾਰਤ ਦੇ ਸੈਂਸਰ ਬੋਰਡ ਦੁਆਰਾ ਮਰਹੂਮ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ‘ਤੇ ਵੱਡੇ ਪੱਧਰ ‘ਤੇ ਕਟੌਤੀਆਂ ਲਗਾਉਣ ਦੀ ਨਿਖੇਧੀ ਕਰਦਾ ਹਾਂ। ਇਨ੍ਹਾਂ ਪਾਬੰਦੀਆਂ ਨੇ ਕਥਿਤ ਤੌਰ ‘ਤੇ ਇਸਦੀ ਭਾਵਨਾ ਦੇ ਨਾਲ-ਨਾਲ ਕਿਰਦਾਰ ਨੂੰ ਵੀ ਮਾਰ ਦਿੱਤਾ ਹੈ। ਫਿਲਮ ਪੰਜਾਬ 95 (ਪਹਿਲਾਂ ਸਿਰਲੇਖ ਘੱਲੂਘਾਰਾ) ਇੱਕ ਮਨੁੱਖੀ ਅਧਿਕਾਰ ਕਾਰਕੁਨ ਵਿਰੁੱਧ ਰਾਜ ਦੇ ਜਬਰ ਨੂੰ ਉਜਾਗਰ ਕਰਦੀ ਹੈ ਅਤੇ ਅਦਾਲਤੀ ਦਸਤਾਵੇਜ਼ਾਂ ‘ਤੇ ਅਧਾਰਤ ਹੈ। ਸਿੱਖ ਭਾਈਚਾਰਾ ਇਸ ਗੱਲ ਤੋਂ ਦੁਖੀ ਹੈ ਕਿ ਸੈਂਸਰ ਬੋਰਡ ਇੱਕ ਕਾਰਕੁਨ ਵਿਰੁੱਧ ਰਾਜ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਰਕਾਰੀ ਅੰਕੜਿਆਂ ਤੋਂ ਬਾਹਰ ਹੋਈਆਂ ਹੱਤਿਆਵਾਂ ਦੇ ਅੰਕੜੇ ਇਕੱਠੇ ਕਰ ਰਿਹਾ ਸੀ।

ਇਹ ਵੀ ਨਿੰਦਣਯੋਗ ਹੈ ਕਿ ਸਿੱਖ ਕੌਮ ਨਾਲ ਜੁੜੀਆਂ ਫਿਲਮਾਂ ਅਤੇ ਉਹਨਾਂ ਦੇ ਦੁੱਖਾਂ ਨੂੰ ਨਜਿੱਠਣ ਵੇਲੇ ਵੱਖੋ-ਵੱਖਰੇ ਮਾਪਦੰਡ ਵਰਤੇ ਜਾਂਦੇ ਹਨ। ਇਸੇ ਸੈਂਸਰ ਬੋਰਡ ਨੇ ਕਸ਼ਮੀਰੀ ਪੰਡਤਾਂ ਦੀ ਪੀੜ ਦੀ ਗੱਲ ਕਰਨ ਵਾਲੀਆਂ ‘ਕਸ਼ਮੀਰ ਫਾਈਲ’ ਨੂੰ ਸੈਂਸਰ ਕਰਨਾ ਮੁਨਾਸਿਬ ਨਹੀਂ ਸਮਝਿਆ। ਇਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਬੋਰਡ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਆਪਣੇ ਨਜ਼ਰੀਏ ਵਿੱਚ ਪੱਖਪਾਤੀ ਹੈ। ਅਕਾਲੀ ਦਲ ਸੈਂਸਰ ਬੋਰਡ ਦੁਆਰਾ ਸੁਝਾਏ ਗਏ ਸਾਰੇ ਕੱਟਾਂ ਨੂੰ ਵਾਪਸ ਲੈਣ ਅਤੇ ਅਸਲ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮਾਜ ਦੇ ਸੱਚ ਅਤੇ ਦਰਦ ਨੂੰ ਦਬਾਇਆ ਨਾ ਜਾਵੇ।

ਦਸ ਦਈਏ ਕਿ ‘ਪੰਜਾਬ 95’ ਨਾਮ ਤੋਂ ਰਿਲੀਜ਼ ਹੋਣ ਵਾਲੀ ਇਹ ਫਿਲਮ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਜੀਵਨੀ ‘ਤੇ ਆਦਾਰਿਤ ਹੈ। ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਿਚ ਮੁਖ ਕਿਰਦਾਰ ਨਿਭਾਇਆ ਹੈ। ਕਾਬਿਲੇਗੌਰ ਹੈ ਕਿ ਖਾਲੜਾਂ ਉਹ ਹਨ ਜਿੰਨਾ ਨੇ ਜਿਹੜੀਆਂ ਲਾਸ਼ਾਂ ਨੂੰ ਅਣਪਛਾਤੇ ਕਹਿਕੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ ਉਹਨਾਂ ਦੀ ਪੂਰੀ ਜਾਂਚ ਕੀਤੀ,ਉਹਨਾਂ ਦੀ ਪਛਾਣ ਕਰਵਾਈ ਅਤੇ ਉਹਨਾਂ ਨੂੰ ਮੁਆਵਜ਼ਾ ਦਵਾਇਆਂ ਤੇ ਫਿਰ ਉਹਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਸੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video