ਮਨਾਲੀ ਵਿਖੇ ਹਾਸਦੇ ‘ਚ ਮਾਰੇ ਗਏ PRTC ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ ਸਰਕਾਰ, ਬਣੀ ਸਹਿਮਤੀ

0
7

8-9 ਜੁਲਾਈ ਨੂੰ ਚੰਡੀਗੜ੍ਹ ਤੋਂ ਮਨਾਲੀ ਗਈ ਬੱਸ ਦਾ ਕੁਝ ਪਤਾ ਨਾ ਲੱਗਣ ‘ਤੇ 12 ਜੁਲਾਈ ਨੂੰ ਸਟਾਫ਼ ਵਲੋਂ ਇਹ ਬੱਸ ਲਾਪਤਾ ਕਰਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਬੱਸ ਅਗਲੇ ਦਿਨ 13 ਜੁਲਾਈ ਨੂੰ ਬਿਆਸ ਨਦੀ ਵਿਚ ਡਿੱਗੀ ਮਿਲੀ ਜਿਸਦੇ ਨਾਲ ਬੱਸ ਡਰਾਈਵਰ ਦੀ ਲਾਸ਼ ਵੀ ਬਰਾਮਦ ਹੋਈ ਸੀ ਪਰ ਕੰਡਕਟਰ ਲਾਪਤਾ ਸੀ ਅਤੇ ਬੀਤੇ ਕੱਲ੍ਹ ਉਸਦੀ ਲਾਸ਼ ਵੀ ਕੁੱਲੂ ਤੋਂ ਬਰਾਮਦ ਕਰ ਲਈ ਗਈ ਹੈ। ਜਿਸ ਕਾਰਨ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੀਆਰਟੀਸੀ ਦੀ ਬੱਸ ਦੇ ਮਾਰੇ ਗਏ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰ ਨੂੰ ਮੁਵਆਜ਼ਾ ਦੇਣ ਨੂੰ ਲੈ ਕੇ ਬੀਤੇ ਦਿਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪੀੜਤ ਪਰਿਵਾਰਕ ਮੈਂਬਰਾਂ ਅਤੇ ਪੀਆਰਟੀਸੀ ਦੋ ਮੁਲਾਜ਼ਮਾਂ ਨੇ ਪਹਿਲਾਂ ਚੰਡੀਗੜ੍ਹ ਡੀਪੂ ਵਿੱਚ ਅਤੇ ਫਿਰ ਪਟਿਆਲਾ ਦੇ  ਬੱਸ ਅੱਡੇ ਸਾਹਮਣੇ ਮ੍ਰਿਤਕ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਆਰਥਿਕ ਮਦਦ ਅਤੇ ਪਰਿਵਾਰ ਦੇ ਜੀਅ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਸਰਕਾਰ ਅਤੇ ਪੀਆਰਟੀਸੀ ਯੂਨੀਅਨ ਦੇ ਵਿਚਾਲੇ ਕਈ ਮੀਟਿੰਗਾਂ ਹੋਈਆਂ। ਇਸ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਪਹਿਲਾਂ ਸਾਂਝੀ ਮੀਟਿੰਗ ਦੌਰਾਨ ਦੋਵੇਂ ਮ੍ਰਿਤਕਾਂ ਦੇ ਵਾਰਸਾਂ ਨੂੰ ਸਾਢੇ 17-17 ਲੱਖ ਰੁਪਏ ਮੁਆਵਜ਼ ਸਮੇਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ‘ਤੇ ਸਹਿਮਤੀ ਬਣੀ ਸੀ, ਪਰ ਬਾਅਦ ਵਿੱਚ ਧਰਨਾਕਾਰੀ ਮੁਆਵਜ਼ਾ ਰਾਸ਼ੀ ਇੱਕ ਕਰੋੜ ਰੁਪਏ ਕਰਨ ਦੀ ਮੰਗ ਕਰਨ ਲੱਗ ਪਏ, ਜਿਸ ਕਾਰਨ ਸਹਿਮਤੀ ਨਾ ਬਣੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਦੇ ਵਾਰਸਾਂ ਲਈ 25-25 ਲੱਖ ਮੁਆਵਜ਼ਾ ਤੇ ਇੱਕ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਬਣੀ ਸਹਿਮਤੀ ਮਗਰੋਂ ਰਾਤੀ ਅੱਠ ਵਜੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। 

ਇਸ ਸਬੰਧੀ ਚੇਅਰਮੈਨ ਰਣਜੋਧ ਹਡਾਣਾ, ਜੀਐਮ ਸੁਰਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ 8 ਜੁਲਾਈ ਨੂੰ ਸਵਾਰੀਆਂ ਲੈ ਕੇ ਹਿਮਾਚਲ ਗਈ ਪੀਆਰਟੀਸੀ ਦੀ ਇੱਕ ਬੱਸ ਦੋਵੇਂ ਸਟਾਫ ਮੈਂਬਰਾਂ ਸਮੇਤ ਹੜ੍ਹ ਵਿੱਚ ਰੁੜ੍ਹ ਗਈ ਸੀ। ਬੱਸ ਦੇ ਡਰਾਈਵਰ ਸਤਗੁਰ ਸਿੰਘ ਰਾਏਧਰਾਨਾ ਦੀ ਲਾਸ਼ ਪਰਸੋਂ ਮਿਲੀ ਸੀ, ਜਦਕਿ ਅੱਜ ਕੰਡਕਟਰ ਜਗਸੀਰ ਸਿੰਘ ਥੋੜੀਵਰਨਾ ਦੀ ਲਾਸ਼ ਵੀ ਮਿਲ ਗਈ ਹੈ

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video