ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਸਾਊਥ ਸੁਪਰਸਟਾਰ ਨੂੰ ਮਿਲੀ ਧਮਕੀ, ਦਿੱਤੀ ਚੇਤਾਵਨੀ

0
19

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੋਂ ਬਾਅਦ ਹੁਣ ਸਾਊਥ ਦੇ ਸੁਪਰਸਟਾਰ ਕਿੱਚਾ ਸੁਦੀਪ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ। ਦਰਅਸਲ, ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਅਦਾਕਾਰ ਕਿੱਚਾ ਸੁਦੀਪ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਜਿਸ ਵਿਚਕਾਰ ਹੁਣ ਉਹਨਾਂ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਅਦਾਕਾਰ ਸੁਦੀਪ ਦੇ ਮੈਨੇਜਰ ਜੈਕ ਮੰਜੂ ਨੂੰ ਕਿਚਾ ਦੀ ਨਿੱਜੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੀਐਸ ਪੁਟਨਹੱਲੀ, ਬੈਂਗਲੁਰੂ ‘ਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੇਸ ਦਰਜ ਕਰਨ ਤੋਂ ਬਾਅਦ, ਪੁਟਨਹਾਲੀ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਕੰਨੜ ਅਦਾਕਾਰ ਸੁਦੀਪ ਨੂੰ ਦੋ ਚਿੱਠੀਆਂ ਭੇਜੀਆਂ ਸਨ ਅਤੇ ਉਸ ਦੀ ਨਿੱਜੀ ਵੀਡੀਓ ਜਨਤਕ ਕਰਨ ਦੀ ਧਮਕੀ ਦਿੱਤੀ ਸੀ। ਪੱਤਰ ਵਿੱਚ ਸੁਦੀਪ ਖ਼ਿਲਾਫ਼ ਅਪਸ਼ਬਦ ਲਿਖੇ ਗਏ ਹਨ। ਇਹ ਚਿੱਠੀਆਂ ਪਰਿਵਾਰ ਦੇ ਕੇਅਰ ਟੇਕਰ (ਦੇਖਭਾਲ ਕਰਨ ਵਾਲੇ) ਨੂੰ ਪ੍ਰਾਪਤ ਹੋਈਆਂ ਸਨ। ਦੂਜੇ ਪਾਸੇ ਸੁਦੀਪ ਦੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਮੰਜੂਨਾਥ ਨੇ ਕਿਹਾ ਕਿ ਇਸ ਨਾਲ ਮਾਨਸਿਕ ਪ੍ਰੇਸ਼ਾਨੀ ਹੋਈ ਅਤੇ ਇਹ ਅਦਾਕਾਰ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਸੀ।

ਦੱਸ ਦਈਏ ਕਿ ਪੁਟਨਹੱਲੀ ਪੁਲਿਸ ਨੇ ਧਾਰਾ 506 (ਅਪਰਾਧਿਕ ਧਮਕੀ) ਅਤੇ ਧਾਰਾ 504 (ਜਾਣ ਬੁੱਝ ਕੇ ਅਪਮਾਨ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਸੀਸੀਬੀ ਨੂੰ ਟਰਾਂਸਫਰ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੁਦੀਪ ਅਗਲੇ ਮਹੀਨੇ ਹੋਣ ਵਾਲੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਲਈ ਪ੍ਰਚਾਰ ਕਰ ਸਕਦਾ ਹੈ।ਉਹ ਬੁੱਧਵਾਰ ਨੂੰ ਸੀਐਮ ਬਸਵਰਾਜ ਬੋਮਈ ਦੀ ਮੌਜੂਦਗੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਪਣੀਆਂ ਸਿਆਸੀ ਯੋਜਨਾਵਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video