ਭਾਖੜਾ ਖ਼ਤਰੇ ਦੇ ਨਿਸ਼ਾਨ ਤੋਂ 11 ਫੁੱਟ ਹੇਠਾਂ, 1669 ਫੁੱਟ ਹੋਇਆ ਪਾਣੀ ਦਾ ਪੱਧਰ

0
12

ਭਾਖੜਾ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 11 ਫੁੱਟ ਹੇਠਾਂ ਰਹਿ ਗਿਆ ਹੈ। ਜੇਕਰ ਕਿਹਾ ਜਾਵੇ ਤਾਂ ਅਗਲੇ 24 ਘੰਟਿਆਂ ਬਾਅਦ, ਭਾਖੜਾ ਤੋਂ ਖ਼ਤਰੇ ਦੀ ਘੰਟੀ ਵੱਜਣੀ ਸ਼ੁਰੂ ਹੋ ਜਾਵੇਗੀ। ਖ਼ਤਰੇ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ, ਕਿਉਂਕਿ ਜਿਸ ਤਰ੍ਹਾਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਉਸ ਅਨੁਸਾਰ ਅਗਲੇ 24 ਘੰਟਿਆਂ ਬਾਅਦ ਭਾਖੜਾ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 10 ਫੁੱਟ ਦੀ ਦੂਰੀ ‘ਤੇ ਰਹੇਗਾ। ਭਾਖੜਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਸਰੋਤਾਂ ਤੋਂ 72387 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ। ਭਾਖੜਾ ਡੈਮ ‘ਚ ਅੱਜ ਪਾਣੀ ਦਾ ਪੱਧਰ 1669.49 ਫੁੱਟ ਤੱਕ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 72387 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41857 ਕਿਊਸਿਕ ਪਾਣੀ ਛੱਡਿਆ ਗਿਆ ਹੈ। ਦਸ ਦਈਏ ਕਿ ਭਾਖੜਾ ਡੈਮ ਵੱਧ ਤੋਂ ਵੱਧ 1680 ਫੁੱਟ ਪਾਣੀ ਸਟੋਰ ਕਰ ਸਕਦਾ ਹੈ।

ਪਿਛਲੇ ਸਾਲ ਇਸ ਦਿਨ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1633.96 ਫੁੱਟ ਸੀ ਜੋ ਅੱਜ 36 ਫੁੱਟ ਵੱਧ ਹੈ। ਜਦੋਂ ਭਾਖੜਾ ਡੈਮ ਦੇ ਉਪਰ ਬਣੀ ਗੋਬਿੰਦ ਸਾਗਰ ਝੀਲ ਦਾ ਜਾਇਜ਼ਾ ਲਿਆ ਗਿਆ ਤਾਂ ਭਾਖੜਾ ਤੋਂ ਕਰੀਬ 20 ਕਿਲੋਮੀਟਰ ਉਪਰ ਗੋਬਿੰਦ ਸਾਗਰ ਝੀਲ ਉਪਰ ਤੱਕ ਭਰੀ ਨਜ਼ਰ ਆਈ। 20 ਦਿਨ ਪਹਿਲਾਂ ਗੋਵਿੰਦ ਸਾਗਰ ਝੀਲ ਦੇ ਨਾਲ ਬਣੇ ਹਰੇ ਭਰੇ ਖੇਤਾਂ ਵਿੱਚ ਪਸ਼ੂ ਚਰ ਰਹੇ ਸਨ, ਹੁਣ ਇਹ ਪਾਣੀ ਭਰ ਗਿਆ ਹੈ। ਬੇਸ਼ੱਕ ਭਾਖੜਾ ਮੈਨੇਜਮੈਂਟ ਵੱਲੋਂ ਹੁਣ ਤੱਕ ਸਹੀ ਰਣਨੀਤੀ ਤਹਿਤ ਆਪਣੇ ਮੁਲਾਂਕਣ ਅਨੁਸਾਰ ਪਾਣੀ ਛੱਡਿਆ ਗਿਆ ਹੈ ਪਰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉਪਰਲੇ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਕੁਝ ਚਿੰਤਾ ਜ਼ਰੂਰ ਪੈਦਾ ਹੋਈ ਹੈ। ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਦੀ ਉਡੀਕ ਕਰਨ ਦੀ ਬਜਾਏ ਭਾਖੜਾ ਡੈਮ ਨੂੰ ਨਾਲੋ-ਨਾਲ ਥੋੜ੍ਹਾ ਹੋਰ ਪਾਣੀ ਛੱਡ ਕੇ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video