ਬਰਗਾੜੀ ਬੇਅਦਬੀ ਮਾਮਲੇ ‘ਚ ਵੱਡੀ ਕਾਮਯਾਬੀ: ਮੁੱਖ ਸਾਜਿਸ਼ਕਰਤਾ ਚੜਿਆ ਹੱਥੀ

0
6

ਬਰਗਾੜੀ ਬੇਅਦਬੀ ਮਾਮਲੇ ‘ਚ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗਦੇ ਨਜ਼ਰ ਆਈ ਜਦੋਂ 2015 ਦੇ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜਿਸ਼ਕਰਤਾ ਸੰਦੀਪ ਬਰੇਟਾ ਪੁਲਿਸ ਦੇ ਹੱਥੀ ਚੜ੍ਹ ਗਿਆ।  ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਹੈ, ਜਿਸ ਦਾ ਕੁਝ ਸਮਾਂ ਪਹਿਲਾਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ।

ਦਸਣਯੋਗ ਹੈ ਕਿ ਬਰਗਾੜੀ ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ‘ਚ ਉਸ ਦਾ ਨਾਂ ਸੀ, ਸੰਦੀਪ ਬਰੇਟਾ ਤੋਂ ਇਲਾਵਾ ਦੋ ਹੋਰ ਕਮੇਟੀ ਮੈਂਬਰ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਪੁਲਸ ਵਲੋਂ ਭਗੌੜਾ ਐਲਾਨਿਆ ਹੋਇਆ ਸੀ। ਬਰਗਾੜੀ ਬੇਅਦਬੀ ਘਟਨਾ ਦੀ ਮੁੱਖ ਸਾਜ਼ਿਸ਼ ਕਰਤਾ ਦੇ ਬੇਂਗਲੁਰੂ ਤੋਂ ਹਿਰਾਸਤ ਵਿਚ ਲਏ ਜਾਣ ਪਿੱਛੋਂ ਫਰੀਦਕੋਟ ਜ਼ਿਲ੍ਹਾ ਪੁਲਸ ਦੀ ਟੀਮ ਬੈਂਗਲੁਰੂ ਲਈ ਰਵਾਨਾ ਹੋ ਗਈ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video