ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ, ਆਈ.ਜੀ. ਦੇ ਨਾਂ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅਫ਼ਸਰ ਚੜੇ ਹੱਥੀ

0
7

ਰਿਸ਼ਵਤਖੋਰੀ ‘ਤੇ ਨੱਥ ਪਾਉਣ ਲਈ ਪੰਜਾਬ ਵਿਜੀਲੈਂਸ ਲਗਾਤਾਰ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ‘ਤੇ ਪਹਿਲਾਂ ਹੀ ਕਾਰਵਾਈ ਕਰ ਚੁੱਕੀ ਹੈ ਪਰ ਹੁਣ ਵਿਜੀਲੈਂਸ ਟੀਮ ਦੇ ਨਿਸ਼ਾਨੇ ‘ਤੇ ਪੁਲਿਸ ਅਧਿਕਾਰੀ ਆ ਚੁੱਕੇ ਹਨ।  50 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਵਿਜੀਲੈਂਸ ਟੀਮ ਨੇ ਫ਼ਰੀਦਕੋਟ ਦੇ ਪੁਲਿਸ ਅਧਿਕਾਰੀਆਂ ਖਿਲਾਫ਼ ਵੱਡੀ ਕਾਰਵਾਈ ਕਰ ਦਿੱਤੀ ਹੈ।  ਦਰਅਸਲ, 7 ਨਵੰਬਰ 2019 ’ਚ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਸੰਤ ਬਾਬਾ ਦਿਆਲ ਦਾਸ ਦੇ ਕਤਲਕਾਂਡ ਮਾਮਲੇ ’ਚ 50 ਲੱਖ ਦੀ ਰਿਸ਼ਵਤ ਫਰੀਦਕੋਟ ਦੇ ਆਈ.ਜੀ. ਦੇ ਨਾਂ ’ਤੇ ਮੰਗੀ ਸੀ ਪਰ ਇਹ ਮਾਮਲਾ 35 ਲੱਖ ਰੁਪਏ ’ਚ ਤੈਅ ਹੋ ਗਿਆ। ਇਸ ਦੌਰਾਨ ਅਧਿਕਾਰੀਆਂ ਨੇ 20 ਲੱਖ ਰੁਪਏ ਵਸੂਲ ਲਏ ਸਨ ਜਦਕਿ 15 ਲੱਖ ਰੁਪਏ ਦੀ ਵਸੂਲੀ ਕਰਨੀ ਬਾਕੀ ਸੀ। ਇਸ ਮਾਮਲੇ ਜਦੋਂ ਵਿਜੀਲੈਂਸ ਤੱਕ ਪੁੱਜਿਆ ਤਾਂ ਵਿਜੀਲੈਂਸ ਨੇ ਫਰੀਦਕੋਟ ਦੇ SP ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ, ਸਮੇਤ 5 ਲੋਕਾਂ ‘ਤੇ ਕੇਸ ਦਰਜ ਕੀਤਾ ਹੈ।

ਦਸ ਦਈਏ ਕਿ ਚੰਡੀਗੜ੍ਹ-ਫ਼ਿਰੋਜ਼ਪੁਰ ਫ਼ਰੀਦਕੋਟ ਦੀ ਵਿਜੀਲੈਂਸ ਟੀਮ ਨੇ ਫਰੀਦਕੋਟ ਦੇ ਐੱਸ. ਐੱਸ. ਪੀ. ਦਫ਼ਤਰ ’ਤੇ ਛਾਪਾਮਾਰੀ ਕੀਤੀ। ਵਿਜੀਲੈਂਸ ਟੀਮ ਨੇ 2 ਅਧਿਕਾਰੀਆਂ ਤੋਂ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਆਈ. ਜੀ. ਪ੍ਰਦੀਪ ਕੁਮਾਰ ਯਾਦਵ ਦੇ ਨਾਂ ’ਤੇ ਉਪਰੋਕਤ ਅਧਿਕਾਰੀਆਂ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਰਿਸ਼ਵਤ ਮੰਗਣ ਦੇ ਮਾਮਲੇ ’ਚ 3 ਪੁਲਸ ਅਧਿਕਾਰੀਆਂ ਅਤੇ 2 ਪ੍ਰਾਈਵੇਟ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰਿਸ਼ਵਤਖੋਰੀ ਦਾ ਮਾਮਲਾ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਜਾਂਚ ਅੱਧ ਵਿਚਾਲੇ ਹੀ ਰੋਕ  ਕੇ  ਮਾਮਲਾ ਵਿਜੀਲੈਂਸ ਦੇ ਧਿਆਨ ’ਚ ਲਿਆਂਦਾ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਵਿਜੀਲੈਂਸ ਚੰਡੀਗੜ੍ਹ ਤੋਂ ਇਕ ਡੀ. ਐੱਸ. ਪੀ. ਅਤੇ ਫਿਰੋਜ਼ਪੁਰ ਵਿਜੀਲੈਂਸ ਦਾ ਇਕ ਡੀ. ਐੱਸ. ਪੀ. ਜਾਂਚ ਲਈ ਫਰੀਦਕੋਟ ਪਹੁੰਚੇ।

ਫਰੀਦਕੋਟ ਰੇਂਜ ਦੇ ਆਈ. ਜੀ. ਪ੍ਰਦੀਪ ਕੁਮਾਰ ਯਾਦਵ ਦੇ ਹੁਕਮਾਂ ’ਤੇ ਸੰਤ ਬਾਬਾ ਦਿਆਲ ਦਾਸ ਕਤਲਕਾਂਡ ਮਾਮਲੇ ’ਚ ਬਣਾਈ ਗਈ 3 ਮੈਂਬਰੀ ਐੱਸ. ਆਈ. ਟੀ. ਦੇ ਮੈਂਬਰਾਂ ਵੱਲੋਂ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਫਰੀਦਕੋਟ ਦੇ ਐੱਸ. ਪੀ. ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. (ਪੀ.ਬੀ.ਆਈ.) ਸੁਸ਼ੀਲ ਕੁਮਾਰ, ਆਈ. ਜੀ. ਦਫ਼ਤਰ ਫਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ਐੱਸ. ਆਈ. ਖੇਮ ਚੰਦ ਪਰਾਸ਼ਰ ਤੇ 2 ਪ੍ਰਾਈਵੇਟ ਬੰਦਿਆਂ ਸਣੇ 5 ਲੋਕਾਂ ਵਿਰੁੱਧ ਥਾਣਾ ਸਦਰ ਕਪੂਰਥਲਾ ਵਿਖੇ ਮੁਕੱਦਮਾ ਦਰਜ ਹੋ ਗਿਆ ਹੈ। 

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video