ਪੰਜਾਬ ਦੇ ਮੁੱਖ ਮੰਤਰੀ ਮਾਨ ‘ਤੇ ਭੜਕੀ ਹਰਸਿਮਰਤ ਬਾਦਲ, ਹੜ੍ਹਾਂ ‘ਤੇ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ

0
16

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਰ੍ਹਦੇ ਹੋਏ ਵਿਖਾਈ ਦਿੱਤੇ। ਦਰਅਸਲ, ਉਹ ਮਾਨਸਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਸਨ। ਇਸ ਦੌਰਾਨ ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਲਈ ਹਵਾਈ ਯਾਤਰਾ ਬੰਦ ਕਰਨ ਅਤੇ ਪੰਜਾਬ ਵਿੱਚ ਹੜ੍ਹਾਂ ਦੇ ਖਤਰੇ ਬਾਰੇ ਵਿਚਾਰ ਕਰਨ ਲਈ ਤੁਰੰਤ ਪੰਜਾਬ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।

ਉਹਨਾਂ ਅੱਗੇ ਕਿਹਾ ਕਿ ਕੈਮਰੇ ਲਈ ਮਿੱਟੀ ਵਿੱਚ ਪੈਰ ਰੱਖਣਾ ਜਾਂ ਹਵਾ ਵਿੱਚ 10,000 ਫੁੱਟ ਦਾ ਸਫ਼ਰ ਕਰਨਾ, ਭਗਵੰਤ ਮਾਨ ਸੱਚਮੁੱਚ ਬਹੁਮੁਖੀ ਭੂਮਿਕਾਵਾਂ ਨਿਭਾਉਣ ਵਿੱਚ ਉੱਤਮ ਹੈ। ਸਿੱਖ ਧਾਰਮਿਕ ਸਥਾਨਾਂ ਦੇ ਮਾਮਲਿਆਂ ‘ਤੇ ਕੰਟਰੋਲ ਕਰਨ ਲਈ ਪਿਛਲੇ ਦਰਵਾਜ਼ੇ ਰਾਹੀਂ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ ਹੈ। ਕੀ ਮੁੱਖ ਮੰਤਰੀ ਹੁਣ ਅਜਿਹਾ ਕਰਨ ਦੀ ਹਿੰਮਤ ਰੱਖਦੇ ਹਨ?

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਆਪਣੇ ਗੈਰ-ਪੰਜਾਬੀ ਬੌਸ ਅਰਵਿੰਦ ਕੇਜਰੀਵਾਲ ਨੂੰ ਕਰਨਾਟਕ ਵਰਗੇ ਦੂਰ-ਦੁਰਾਡੇ ਸਥਾਨਾਂ ‘ਤੇ ਪੰਜਾਬੀ ਟੈਕਸ ਦਾਤਾਵਾਂ ਦੇ ਪੈਸੇ ਦੀ ਕੀਮਤ ‘ਤੇ ਹਵਾਈ ਦੌਰਿਆਂ ‘ਤੇ ਲਿਜਾਣ ਦਾ ਸਮਾਂ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ‘ਭਗਵੰਤ ਹੈ’, ‘ਭਗਵਾਨ ਨਹੀਂ’। ਦਾ ਬਣਾਇਆ ਨਹੀਂ’ ਹੈ। ਅਜਿਹੀ ਸਰਕਾਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਜੋ ਆਪਣੇ ਲੋਕਾਂ ਨੂੰ ਮੁਸੀਬਤ ਵਿੱਚ ਛੱਡ ਦਿੰਦੀ ਹੈ।

ਦੱਸ ਦੇਈਏ ਕਿ ਹਰਸਿਮਰਤ ਕੌਰ ਸਰਦੂਲਗੜ੍ਹ ਹਲਕੇ ਦੇ ਬੁਢਲਾਡਾ ਅਤੇ ਪਿੰਡ ਫੂਸ ਮੰਡੀ, ਸਾਧੂਵਾਲਾ, ਰਿਉਂਦ ਖੁਰਦ, ਰਿਉਂਦ ਕਲਾਂ ਅਤੇ ਸਰਦੂਲਗੜ੍ਹ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਈ ਥਾਵਾਂ ‘ਤੇ ਬੰਨ੍ਹ ਬਣਾਉਣ ਵਿਚ ਰੁੱਝੇ ਲੋਕਾਂ ਦਾ ਸਾਥ ਦਿੱਤਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ ਗਈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video