ਪੰਜਾਬ ‘ਚ ਬਣੀ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ ਸਿਆਸਤ ਵੀ ਸ਼ੁਰੂ, ਮਜੀਠੀਆ ਨੇ ਕਸਿਆ ਤੰਜ

0
5

ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰਕੇ ਵਿਅੰਗ ਕੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦਿੱਲੀ ਦੀ ਟੀਮ ਨਾਲ ਗੱਲ ਕਰਕੇ ਉਨ੍ਹਾਂ ਦੇ ਇਸ਼ਤਿਹਾਰਾਂ ਦਾ ਹੱਲ ਕੱਢਣ ਲਈ ਕਿਹਾ ਹੈ।

ਬਿਕਰਮ ਮਜੀਠੀਆ ਨੇ ਆਪਣੇ ਟਵੀਟ ‘ਚ ਕਿਹਾ- CM ਭਗਵੰਤ ਮਾਨ ਸਾਹਿਬ ਕਹਿ ਰਹੇ ਆ ਹੱਲ ਦੱਸੋ? ਇਕ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਦਾ ਹੱਲ ਨਹੀਂ ਪਤਾ? ਜੇਕਰ ਜਨਤਾ ਨੂੰ ਇਸ ਦਾ ਹੱਲ ਪਤਾ ਹੁੰਦਾ ਤਾਂ ਉਹ ਤੁਹਾਨੂੰ ਕਿਉਂ ਪੁੱਛਦੇ। ਮਜੀਠੀਆ ਨੇ ਤੰਜ ਕਸਦੇ ਹੋਏ ਕਿਹਾ ਕਿ ਤੁਹਾਨੂੰ ਇਸ਼ਤਿਹਾਰ ਦੇਣ ਦਾ ਹੱਲ ਪਤਾ ਹੈ? ਪਿੰਡ ਵਿਚ ਆਏ ਪਾਣੀ ਨਾਲ ਨਜਿੱਠਣ ਨਹੀਂ ਪਤਾ ? ਦਿੱਲੀ ਦੀ ਟੀਮ ਨੂੰ ਪੁੱਛੋ।

ਇਸ ਤੋਂ ਪਹਿਲਾਂ ਸੁਨੀਲ ਜਾਖੜ ਵੀ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਬੀਤੇ ਸੋਮਵਾਰ ਉਨ੍ਹਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਦੇ ਹਰਿਆਣਾ ਦੌਰੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ- ਪੰਜਾਬ ਪਾਣੀ ਵਿੱਚ ਡੁੱਬ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਲਈ ਹਰਿਆਣਾ ਵਿੱਚ ਘੁੰਮ ਰਹੇ ਹਨ। ਮੁੱਖ ਮੰਤਰੀ ਨੂੰ ਉਥੋਂ ਦੀ ਸਥਿਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਜਿਵੇਂ ਡੇਰਾਬੱਸੀ, ਮੋਹਾਲੀ ਅਤੇ ਰੋਪੜ ਦਾ ਦੌਰਾ ਕਰਨਾ ਚਾਹੀਦਾ ਸੀ।

ਪਰ ਮੁੱਖ ਮੰਤਰੀ ਪੰਚਕੂਲਾ ਵਿੱਚ ਘੁੰਮ ਰਹੇ ਹਨ। ਜਿਸ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਦੀ ਤਰਜੀਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਹੀਂ ਸਗੋਂ ਹਰਿਆਣਾ ਦੀਆਂ ਚੋਣਾਂ ਹਨ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video