ਪੰਜਾਬ ‘ਚ ਇਕ ਵਾਰ ਫੇਰ ਗੈਸ ਹੋਈ ਲੀਕ, ਲੋਕਾਂ ਨੂੰ ਸਾਹ ਲੈਣ ‘ਚ ਆਈ ਦਿਕੱਤ

0
8

ਪੰਜਾਬ ‘ਚ ਲਗਾਤਾਰ ਇਕ ਤੋਂ ਬਾਅਸ ਇਕ ਗੈਸ ਲੀਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਲੁਧਿਆਣਾ ਅਤੇ ਕਪੂਰਥੱਲਾ ‘ਚ ਗੈਸ ਹੋਣ ਤੋਂ ਬਾਅਦ ਹੁਣ ਜਲੰਧਰ ‘ਚ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਇਕ ਕੋਲਡ ਸਟੋਰ ‘ਚ ਗੈਸ ਲੀਕ ਹੋਣ ਦੀ ਖ਼ਬਰ ਪਤਾ ਲੱਗੀ ਹੈ। ਗੈਸ ਲੀਕ ਹੋਣ ਮਗਰੋਂ ਇਲਾਕਾ ਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ ਅਤੇ ਅੱਖਾਂ ‘ਚ ਜਲਣ ਹੋਣ ਲੱਗੀ। ਇਸ ਨਾਲ ਕੁੱਝ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਗਈ। ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਕੋਲਡ ਸਟੋਰ ‘ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਮੱਸਿਆਵਾਂ ਆਉਣ ਲੱਗੀਆਂ ਅਤੇ ਕੁੱਝ ਲੋਕਾਂ ਨੂੰ ਤਾਂ ਉਲਟੀਆਂ ਸ਼ੁਰੂ ਹੋ ਗਈਆਂ। ਇਲਾਕਾ ਵਾਸੀ

ਮਨਿੰਦਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਸ਼ਮੇਸ਼ ਨਗਰ ‘ਚ ਕੋਲਡ ਸਟੋਰ ਹੈ, ਜਿੱਥੇ ਹਰ 10 ਦਿਨ ਬਾਅਦ ਗੈਸ ਲੀਕ ਹੁੰਦੀ ਹੈ। ਇਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਲਾਡੋਵਾਲੀ ਰੋਡ ਦੇ ਨੇੜੇ ਬਰਫ਼ ਦੇ ਇਕ ਕੋਲਡ ਸਟੋਰ ‘ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਘਬਰਾ ਗਏ।

ਉਨ੍ਹਾਂ ਕਿਹਾ ਕਿ ਇਸ ਬਾਰੇ ਜਲੰਧਰ ਦੇ ਡੀ. ਸੀ. ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਬਾਰੇ ਕੋਲਡ ਸਟੋਰ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੋਲਡ ਸਟੋਰ ‘ਚ ਕੋਈ ਗੈਸ ਲੀਕ ਨਹੀਂ ਹੁੰਦੀ ਹੈ, ਸਗੋਂ ਇਹ ਗਟਰ ਦੀ ਬਲਾਕੇਜ ਕਾਰਨ ਗੈਸ ਲੀਕ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ‘ਚ ਜ਼ਹਿਰੀਲੀ ਗੈਸ ਲੀਕ ਹੋਈ ਸੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video