ਪੁਲਿਸ ਨੇ ਸੁਲਝਿਆ ਲੁਧਿਆਣਾ NRI ਕਤਲ ਮਾਮਲਾ: ਮਾਂ ਨੂੰ ਗਾਲਾਂ ਕੱਢਣ ‘ਤੇ ਨੌਕਰ ਨੇ ਕਰਵਾਇਆ ਕਤਲ

0
5

ਪੁਲਿਸ ਨੇ ਲੁਧਿਆਣਾ ਦੇ ਐਨਆਰਆਈ ਬਨਿੰਦਰਦੀਪ ਸਿੰਘ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਕਤਲੇਆਮ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬਲ ਸਿੰਘ ਨਿਕਲਿਆ। ਪੁਲਿਸ ਨੇ ਉਸ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲੱਖ 80 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਐਨਆਰਆਈ ਲੋਕਾਂ ਦੇ ਸਾਹਮਣੇ ਨੌਕਰ ਬਲ ਸਿੰਘ ਨੂੰ ਉਸਦੀ ਮਾਂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਾ ਸੀ। ਇਸੇ ਦੁਸ਼ਮਣੀ ਕਾਰਨ ਉਸ ਨੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ।

ਦਸ ਦਈਏ ਕਿ ਬਲ ਸਿੰਘ ਪਿਛਲੇ 14 ਸਾਲਾਂ ਤੋਂ ਐਨਆਰਆਈ ਦੇ ਘਰ ਰਹਿ ਰਿਹਾ ਸੀ। NRI 6 ਮਹੀਨੇ ਕੈਨੇਡਾ ਵਿੱਚ ਅਤੇ 6 ਮਹੀਨੇ ਭਾਰਤ ਵਿੱਚ ਰਹਿੰਦਾ ਸੀ। ਬਲ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬਨਿੰਦਰਦੀਪ ਸਿੰਘ ਨੇ ਲੋਕਾਂ ਦੇ ਸਾਹਮਣੇ ਉਸ ਦੀ ਕਈ ਵਾਰ ਕੁੱਟਮਾਰ ਕੀਤੀ। ਇਸੇ ਲਈ ਉਸ ਨੇ ਬਨਿੰਦਰਦੀਪ ਸਿੰਘ ਦੇ ਕਤਲ ਲਈ 5 ਬਦਮਾਸ਼ਾਂ ਨੂੰ 2 ਲੱਖ 70 ਹਜ਼ਾਰ ਦੀ ਸੁਪਾਰੀ ਦਿੱਤੀ ਸੀ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਬਲ ਸਿੰਘ ਕੋਠੀ ’ਤੇ ਵੀ ਕਬਜ਼ਾ ਕਰਨਾ ਚਾਹੁੰਦਾ ਸੀ।

ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਬਾਈਕ ਸਵਾਰ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਨਿੰਦਰਪਾਲ ਦਾ ਕਤਲ ਕਰ ਦਿੱਤਾ ਸੀ। ਬਨਿੰਦਰਦੀਪ ਦੀ ਇੱਕ ਕੋਠੀ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ। ਪੁਲਿਸ ਪਹਿਲਾਂ ਵੀ ਇਸ ਐਂਗਲ ‘ਤੇ ਕੰਮ ਕਰ ਰਹੀ ਸੀ। ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਨੌਕਰ ਬਲ ‘ਤੇ ਸ਼ੱਕ ਸੀ ਜਿਸ ਤੋਂ ਬਾਅਦ ਉਸ ਨੂੰ ਟ੍ਰੈਪ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਮਹਿਦੂਦਪੁਰਾ ਗੁਰਦੁਆਰਾ ਸਾਹਿਬ ਨੇੜੇ ਮੁਲਜ਼ਮਾਂ ਦੀ ਸੀ.ਸੀ.ਟੀ.ਵੀ. ਮਿਲੀ। ਉਥੋਂ ਪੁਲਿਸ ਨੇ ਮੁਲਜ਼ਮਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ 100 ਤੋਂ ਵੱਧ ਕੈਮਰਿਆਂ ਦੀ ਤਲਾਸ਼ੀ ਲਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਦਾਤਰ ਅਤੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।

ਮ੍ਰਿਤਕ ਬਨਿੰਦਰਦੀਪ ਦੇ ਦੋਸਤਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਵੀ ਫਾਰਮ ਹਾਊਸ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਦੋਂ ਮੌਕਾ ਮਿਲਿਆ ਤਾਂ ਉਸ ਨੂੰ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਨਿੰਦਰਦੀਪ ਸਿੰਘ ਨਾਜਾਇਜ਼ ਜ਼ਮੀਨਾਂ ’ਤੇ ਕਬਜ਼ਾ ਕਰਦਾ ਸੀ। ਇਸ ਕਾਰਨ ਉਸ ਦੀ ਕਈ ਲੋਕਾਂ ਨਾਲ ਦੁਸ਼ਮਣੀ ਸੀ। ਉਸ ਖ਼ਿਲਾਫ਼ ਜਗਰਾਉਂ ਸਮੇਤ ਕਈ ਥਾਣਿਆਂ ਵਿੱਚ ਕੇਸ ਦਰਜ ਹਨ।

ਜੁਆਇੰਟ ਪੁਲਿਸ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਸੀ ਕਿ ਮਾਮਲਾ ਗੰਭੀਰ ਹੈ। ਇਸ ਕਾਰਨ ਮ੍ਰਿਤਕ ਦੇ ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਦਿਨੀਂ ਕੋਠੀ ਦਾ ਝਗੜਾ ਚੱਲ ਰਿਹਾ ਸੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਨਿੰਦਰ,  ਫਿਲਮ ਰੁਪਿੰਦਰ ਗਾਂਧੀ ਵਿੱਚ ਵੀ ਕੰਮ ਕਰ ਚੁੱਕਾ ਹੈ। ਮ੍ਰਿਤਕ ਕੈਨੇਡਾ ਵਿੱਚ ਪੀਆਰ ਵੀ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video