ਦੋ ਦਿਨਾਂ ਦਿੱਲੀ ਦੌਰੇ ‘ਤੇ ਮੁੱਖ ਮੰਤਰੀ ਭਗਵੰਤ ਮਾਨ, ਵੱਖ-ਵੱਖ ਮੁੱਦਿਆਂ ਨੂੰ ਲੈਕੇ ਕੇਂਦਰੀ ਮੰਤਰੀ ਗਡਕਰੀ ਨਾਲ ਕੀਤੀ ਮੀਟਿੰਗ

0
8

ਪੰਜਾਬ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਉਹਨਾਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕੀਤੀ।  ਇਸ ਮੁਲਾਕਾਤ ‘ਚ NHAI ਨਾਲ ਜੁੜੇ ਕਈ ਅਹਿਮ ਮਸਲਿਆਂ ਨੂੰ ਲੈਕੇ ਚਰਚਾ ਹੋਈ। ਇਸ ਤੋਂ ਇਲਾਵਾ ਜਲੰਧਰ-ਹੁਸ਼ਿਆਰਪੁਰ ਸੜਕ ਦਾ ਕੰਮ ਜਲਦ ਸ਼ੁਰੂ ਕਰਨ ਦਾ ਭਰੋਸਾ ਮੰਤਰੀ ਨੇ ਦਿੱਤਾ ਹੈ। ਇੰਨਾਂ ਹੀ ਨਹੀਂ ਭਵਾਨੀਗੜ੍ਹ ਵਿਖੇ ਓਵਰਬ੍ਰਿਜ ਨੂੰ ਲੈਕੇ ਵੀ ਸਾਰਥਕ ਚਰਚਾ ਹੋਈ ਹੈ। ਇਸ ਦੀ ਜਾਣਕਾਰੀ ਖੁਦ ਸੀ.ਐਮ. ਮਾਨ ਨੇ ਸਾਂਝੀ ਕੀਤੀ ਹੈ।

ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੱਲਬਾਤ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ, ਪੰਜਾਬ ਦੇ ਸੜਕੀ ਢਾਂਚੇ ਬਾਰੇ ਵੀ ਚਰਚਾ ਹੋਈ। ਟੋਲ ਪਲਾਜ਼ਾ ਨਾਲ ਹੋਏ ਸਮਝੌਤੇ ਅਨੁਸਾਰ ਉਹ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਸੜਕ ਦੀ ਮੁਰੰਮਤ ਅਤੇ ਰੋਸ਼ਨੀ ਪ੍ਰਬੰਧਨ ਬਾਰੇ ਅਤੇ  ਆਦਮਪੁਰ ਹਾਈਵੇਅ ਦਾ ਕੰਮ ਅੱਧ ਵਿਚਾਲੇ ਹੀ ਰੁਕ ਗਿਆ ਹੈ, ਬਾਰੇ ਜਾਣੂ ਕਰਵਾਇਆ ਗਿਆ।

ਸੀਐਮ ਮਾਨ ਨੇ ਕਿਹਾ ਕਿ  ਕੁਝ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਹੈ, ਜਿਨ੍ਹਾਂ ਕੋਲ ਜ਼ਮੀਨ ਹੈ, ਉਨ੍ਹਾਂ ਦੀਆਂ ਦੁਕਾਨਾਂ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ ਉਦਯੋਗ ਨੂੰ ਸਾਫ਼ ਕਰਨ ਜਾ ਰਿਹਾ ਹਾਂ, ਮੈਨੂੰ ਜੋ ਵੀ ਆਉਂਦਾ ਹੈ ਉਸ ਲਈ ਮੈਨੂੰ ਹਾਈਵੇ ਦੀ ਜ਼ਰੂਰਤ ਹੈ ਮੈਨੂੰ ਸੜਕ ਸੰਪਰਕ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਤੋਂ ਮਦਦ ਆਵੇਗੀ, ਪੈਸਾ ਆਏਗਾ ਤਾਂ ਕੰਮ ਹੋਵੇਗਾ। ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 14 ਮੌਤਾਂ ਹੋ ਰਹੀਆਂ ਹਨ। ਇਸ ਨੂੰ ਕਾਬੂ ਕਰਨ ਲਈ ਸਾਨੂੰ ਕਰਨਾ ਪਵੇਗਾ ਅਤੇ ਇਸ ਲਈ ਅਸੀਂ S.S.F (ਸੜਕ ਸੁਰੱਖਿਆ ਬਲ) ਬਣਾ ਰਹੇ ਹਾਂ ਜੋ ਸੜਕਾਂ ‘ਤੇ ਤਾਇਨਾਤ ਕੀਤੇ ਜਾਣਗੇ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video