ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਬੇਅਬਦੀ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਸਜ਼ਾ, ਰੋਪੜ ਅਦਾਲਤ ਨੇ ਸੁਣਾਇਆ ਫ਼ੈਸਲਾ

0
20

13 ਸਤੰਬਰ 2021 ਨੂੰ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਬੇਅਬਦੀ ਕਰਨ ਵਾਲਾ ਦੋਸ਼ੀ ਪਰਮਜੀਤ ਸਿੰਘ ਅੱਜ ਰੋਪੜ ਦੀ ਅਦਾਲਤ ਵਿਚ ਪੇਸ਼ ਹੋਇਆ ਜਿਥੇ ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।  ਜਦਕਿ ਸਿੱਖ ਆਗੂ ਗਿਆਨੀ ਸੁਲਤਾਨ ਸਿੰਘ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਦਸ ਦਸ ਦਈਏ ਕਿ ਪਰਮਜੀਤ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਸਨੇ 13 ਸਤੰਬਰ 2021 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ‘ਚ ਤੜਕ ਸਵੇਰੇ ਪੁੱਜ ਕੇ ਸਿਗਰਟਨੋਸ਼ੀ ਰਾਹੀਂ ਬੇਅਦਬੀ ਕੀਤੀ ਅਤੇ ਸਿਗਰਟ ਦਾ ਧੂੰਆਂ ਰਾਗੀ ਸਿੰਘਾਂ ਵੱਲ ਛੱਡਿਆ। ਇੰਨਾਂ ਹੀ ਨਹੀਂ ਬਲਦੀ ਸਿਗਰਟ ਮਗਰੋਂ ਮਾਚਿਸ ਦੀ ਤੀਲੀ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਸੇਵਾਦਾਰਾਂ ਵੱਲੋਂ ਪਰਮਜੀਤ ਸਿੰਘ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਪਕੜਨ ਤੋਂ ਬਾਅਦ ਇਸ ਸ਼ਖ਼ਸ ਨੂੰ ਮੰਦਬੁੱਧੀ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਦਾਲਤ ਇਹ ਤੱਥ ਸਾਬਤ ਨਹੀਂ ਹੋ ਸਕਿਆ। ਰੋਪੜ ਬਾਰ ਕਾਉਂਸਿਲ ਵੱਲੋਂ ਇਸਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸਦੇ ਚੱਲਦਿਆਂ ਸਰਕਾਰ ਵੱਲੋਂ ਹੀ ਲੀਗਲ ਏਡ ਰਾਹੀਂ ਦੋਸ਼ੀ ਨੂੰ ਮੋਹਿਤ ਧੂਪੜ ਵਕੀਲ ਵਜੋਂ ਮੁਹੱਈਆ ਕਰਵਾਇਆ ਗਿਆ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਤਿੰਦਰਪਾਲ ਸਿੰਘ ਢੇਰ ਅਤੇ ਸਰਕਾਰੀ ਤੋਰ ‘ਤੇ ਵਕੀਲ ਗੁਰਪ੍ਰੀਤ ਸਿੰਘ ਵੱਲੋਂ ਇਸ ਕੇਸ ਦੀ ਅਦਾਲਤੀ ਲੜਾਈ ਲੜੀ ਗਈ।

ਅੱਜ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸ਼ੇਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਪਰਮਜੀਤ ਸਿੰਘ ਵਾਸੀ ਮੁਹੱਲਾ ਮੁਹਾਰਾਜ ਨਗਰ ਲੁਧਿਆਣਾ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਵੱਲੋਂ ਧਾਰਾ 295 A ਦੇ ਤਹਿਤ ਇਹ ਤਿੰਨ ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ, ਜਦ ਕਿ ਧਾਰਾ 436 ਅਤੇ 511 ਦੇ ਵਿੱਚ ਵੀ ਬਰੀ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਦਰਜ FIR ਚਲਾਣ ‘ਚ ਕੇਵਲ ਧਾਰਾ 295 A ਲਗਾਈ ਗਈ ਸੀ, ਜਦ ਕਿ ਅਦਾਲਤੀ ਚਾਰਾਜੋਈ ਦੋਰਾਨ ਧਾਰਾ 436 ਤੇ 511 ਜੋੜੀਆਂ ਗਈਆ ਅਤੇ ਹੁਣ ਧਾਰਾ 435 ਨੂੰ ਸ਼ਾਮਲ ਕਰ ਦੋਸ਼ੀ ਨੂੰ ਕੁੱਲ ਪੰਜ ਸਾਲ ਦੀ ਸਜ਼ਾ ਸੁਣਾ, ਕੁੱਲ 10 ਹਾਜ਼ਰ ਰੁਪਏ ਜੁਰਮਾਨਾ ਵੀ ਠੋਕਿਆ ਗਿਆ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video