ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, 30 ਦਿਨਾਂ ਲਈ ਜੇਲ੍ਹ ਤੋਂ ਆਵੇਗਾ ਬਾਹਰ

0
17

ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਕੁਝ ਸਮੇਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਜਾਵੇਗਾ। ਇਸ ਵਾਰ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਹੀ ਰਹੇਗਾ। ਦਸ ਦਈਏ ਕਿ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਰਾਮ ਰਹੀਮ ਨੂੰ ਸਿਰਸਾ ਡੇਰੇ ‘ਚ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਸਿਰਸਾ ਤੋਂ ਉਸ ਲਈ ਘੋੜੇ ਅਤੇ ਗਾਵਾਂ ਲਿਆਂਦੀਆਂ ਜਾ ਚੁੱਕੀਆਂ ਹਨ ਅਤੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਮ ਰਹੀਮ ਨੂੰ ਇਸ ਸਾਲ 21 ਜਨਵਰੀ ‘ਚ 40 ਦਿਨਾਂ ਦੀ ਪੈਰੋਲ ਮਿਲੀ ਸੀ। 30 ਮਹੀਨਿਆਂ ਦੀ ਕੈਦ ਵਿੱਚ ਰਾਮ ਰਹੀਮ ਦੀ ਇਹ 7ਵੀਂ ਪੈਰੋਲ ਹੈ।

ਦੂਜੇ ਪਾਸੇ ਬੁੱਧਵਾਰ ਰਾਤ ਰਾਮ ਰਹੀਮ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਰਾਮ ਰਹੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਪ੍ਰਮਾਤਮਾ ਤੋਂ ਅਸ਼ੀਰਵਾਦ ਮੰਗ ਰਿਹਾ ਸੀ ਅਤੇ ਡੇਰਾ ਪ੍ਰੇਮੀਆਂ ਨੂੰ ਰਾਹਤ ਕਾਰਜਾਂ ‘ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਸੀ। ਹਾਲਾਂਕਿ ਇਹ ਵੀਡੀਓ ਰਾਮ ਰਹੀਮ ਦੀ ਪਿਛਲੀ ਪੈਰੋਲ ਦੀ ਹੈ।

ਉਸ ਸਮੇਂ ਉਹ ਬਾਗਪਤ ਗਏ ਤਾਂ ਆਸਾਮ ਵਿੱਚ ਹੜ੍ਹ ਆ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਪ੍ਰਬੰਧਕਾਂ ਤੱਕ ਕਾਲਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਫਿਰ ਡੇਰੇ ਦੇ ਬੁਲਾਰੇ ਜਤਿੰਦਰ ਇੰਸਾਨ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣੀ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ 6 ਵਾਰ ਪੈਰੋਲ ਮਿਲ ਚੁੱਕੀ ਹੈ:

 1. ਪਹਿਲੀ ਵਾਰ 24 ਅਕਤੂਬਰ, 2020 ਨੂੰ, ਸਰਕਾਰ ਨੇ ਬਿਮਾਰ ਮਾਂ ਨੂੰ ਮਿਲਣ ਲਈ ਇਹ ਇੱਕ ਦਿਨ ਦੀ ਪੈਰੋਲ ਦਿੱਤੀ।
 2. ਦੂਜੀ ਵਾਰ ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ 1 ਦਿਨ ਲਈ ਪੈਰੋਲ ਦਿੱਤੀ।
 3. 7 ਫਰਵਰੀ 2022 ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਸੀ।
 4. ਜੂਨ 2022 ਨੂੰ ਰਾਮ ਰਹੀਮ ਨੂੰ ਇੱਕ ਮਹੀਨੇ ਲਈ ਫਿਰ ਪੈਰੋਲ ਦਿੱਤੀ ਗਈ ਸੀ।
 5. ਅਕਤੂਬਰ 2022 ਨੂੰ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ।
 6. 21 ਜਨਵਰੀ 2023 ਨੂੰ ਡੇਰਾ ਮੁਖੀ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video