ਜਲੰਧਰ ਜ਼ਮਣੀ ਚੋਣ ਦਾ ਨਤੀਜਾਃ ‘ਆਪ’ ਉਮੀਦਵਾਰ ਸਭ ਤੋਂ ਅੱਗੇ

0
2

ਜਲੰਧਰ ਲੋਕ ਸਭਾ ਜ਼ਿਮਣੀ ਚੋਣ ਲਈ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਲਗਾਤਾਰ ਜਾਰੀ ਹੈ ਅਤੇ ਅੱਜ ਫੈਸਲਾ ਆ ਜਾਵੇਗਾ ਕਿ ਆਖਿਰ ਜਲੰਧਰ ਦਾ ਤਾਜ ਕਿਸਦੇ ਸਿਰ ‘ਤੇ ਸਜੇਗਾ। ਵੇਖਣਾ ਇਹ ਦਿਲਚਸਪ ਹੋਵੇਗਾ ਕਿ ਜਲੰਧਰ ਦੀ ਜਨਤਾ ਆਖ਼ਿਰ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਦੀ ਹੈ। 

ਸਾਹਮਣੇ ਆਏ ਹੁਣ ਤੱਕ ਦੇ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਫਸਵਾਂ ਮੁਕਾਬਲ ਚੱਲ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਵਿਚ ਸੁਸ਼ੀਲ ਕੁਮਾਰ ਰਿੰਕੂ 55 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ ਨੇ ਲਗਾਤਾਰ ਲੀਡ ਬਣਾਈ ਹੋਈ ਹੈ। ਉਥੇ ਹੀ ਕਾਂਗਰਸ ਦੀ ਪਾਰਟੀ ਦੂਜੇ ਨੰਬਰ ‘ਤੇ ਚੱਲ ਰਹੀ ਹੈ। ਤੀਜੇ ਨੰਬਰ ‘ਤੇ ਅਕਾਲੀ ਦਲ ਚੱਲ ਰਹੀ ਹੈ ਜਦਕਿ ਚੌਥੇ ਨੰਬਰ ‘ਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਚੱਲ ਰਹੇ ਹਨ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video