ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਤੁਹਾਡੇ ਵਾਂਗ.. ਪਾਗਲ ਕਹਿਣ ‘ਤੇ ਸੁਖਬੀਰ ਬਾਦਲ ਨੂੰ ਸੀ.ਐਮ. ਮਾਨ ਦਾ ਮੋੜਵਾਂ ਜਵਾਬ

0
11

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਨੇ ਚੱਲ ਰਹੇ ਹਨ। ਪਰ ਸਮੇਂ-ਸਮੇਂ ‘ਤੇ ਸੀ.ਐਮ. ਵੀ ਆਪਣੇ ‘ਤੇ ਲੱਗਦੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦੇ ਹਨ। ਇਸੇ ਸਦਕਾ ਇਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਮਾਨ ਨੂੰ ਪਾਗਲ ਕਹਿ ਕੇ ਉਨ੍ਹਾਂ ਖ਼ਿਲਾਫ਼ ਟਿਪਣੀ ਕੀਤੀ ਸੀ ਜਿਸ ਦਾ ਸੀ.ਐਮ. ਮਾਨ ਨੇ ਪਲਟਵਾਰ ਕਰਦੇ ਹੋਏ ਤਿੱਖਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਦੇ ਬਿਆਨ ਵਾਲੀ ਵੀਡੀਓ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ ਹੈ ਅਤੇ ਆਹ ਦੇਖੋ ਪੰਜਾਬੀਓ, ਇਨ੍ਹਾਂ ਦੀ ਬੌਖ਼ਲਾਹਟ ਜਾਂ ਦਿਮਾਗੀ ਸੰਤੁਲਨ ਖ਼ਰਾਬ। ਬਾਦਲ ਵੀ ਸਾਹਿਬ, ਬਰਨਾਲਾ ਵੀ ਸਾਹਿਬ, ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਿਬ ਅਤੇ ਮੈਨੂੰ ‘ਪਾਗਲ ਜਿਹਾ’, ਕੋਈ ਗੱਲ ਨਹੀਂ, ਸੁਖਬੀਰ ਜੀ ਮੇਰੇ ਨਾਲ ਕੁਦਰਤ ਹੈ। ਮੇਰੇ ਨਾਲ ਲੋਕ ਹਨ। ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਤੁਹਾਡੇ ਵਾਂਗ ਨਹੀਂ ਲੁੱਟਦਾ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਸਾਂਝੀ ਕੀਤੀ ਵੀਡੀਓ ‘ਚ ਸੁਖਬੀਰ ਬਾਦਲ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਦੋਂ ਦਾ ਪੰਜਾਬ ਬਣਿਆ ਹੈ, ਪੰਜਾਬ ‘ਚ 4 ਮੁੱਖ ਮੰਤਰੀ ਬਣੇ ਹਨ, ਤਿੰਨ ਹੀ ਸਮਝ ਲਓ। ਬਰਨਾਲਾ ਸਾਹਿਬ ਤਾਂ ਢਾਈ ਸਾਲ ਹੀ ਰਹੇ ਹਨ ਪਰ ਬਾਦਲ ਸਾਹਿਬ ਤਕਰੀਬਨ 20 ਸਾਲ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਬਣੇ ਰਹੇ ਅਤੇ ਬੇਅੰਤ ਸਿੰਘ ਵੀ ਮੁੱਖ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਹੁਣ ਇਕ ਬਣਿਆ ਹੈ, ਪਾਗਲ ਜਿਹਾ, ਉਸ ਨੂੰ ਇਕ ਸਾਲ ਹੋਇਆ ਹੈ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video