ਗੁਰੂ ਘਰ ਨਤਮਸਤਕ ਹੋਕੇ ਸਾਬਕਾ ਸੀ.ਐਮ. ਚੰਨੀ ਨੇ ਦਿੱਤੀ ਸਫ਼ਾਈ, ਕਿਹਾ- ਇਹ ਸਾਰੇ ਇਲਜ਼ਾਮ ਝੂਠੇ ਹਨ

0
9

ਪੰਜਾਬ ਦੇ ਸਾਬਕਾ ਸੀ.ਐਮ. ਅਤੇ ਮੌਜੂਦਾ ਸੀ.ਐਮ. ਵਿਚਕਾਰ ਰੇੜਕਾ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਦੋਵਾਂ ਇਕ-ਦੂਜੇ ‘ਤੇ ਵਾਰ-ਪਲਟਵਾਰ ਲਗਾਤਾਰ ਕਰ ਰਹੇ ਹਨ। ਬੀਤੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਸੰਗਰੂਰ ਸਮਾਗਮ ਦੌਰਾਨ ਭਰੇ ਸਟੇਜ ਤੋਂ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿਚ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਚਰਨਜੀਤ ਚੰਨੀ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਇਕ ਪੰਜਾਬੀ ਖਿਡਾਰੀ ਤੋਂ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਮੰਗੇ ਸੀ। ਜਿਸ ਤੋਂ ਬਾਅਦ ਹੁਣ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਏ ਜਿਥੇ ਉਹਨਾਂ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਗੁਰੂ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ।

ਚੰਨੀ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਖਿਆ ਕਿ ਉਸ ਨੇ ਕਦੇ ਆਪਣੇ ਭਾਣਦੇ ਰਾਹੀਂ ਪੈਸੇ ਨਹੀਂ ਮੰਗੇ। ਇਹ ਸਾਰੇ ਇਲਜ਼ਾਮ ਝੂਠੇ ਹਨ। ਮੈਂ ਆਪ ਜੀ ਦੇ ਦਰ ਤੋਂ ਕਿਤੇ ਹੋਰ ਨਹੀਂ ਜਾ ਸਕਦਾ। ਇਸ ਲਈ ਮੈਂ ਆਪਣੀ ਸਫਾਈ ਦੇਣ ਤੁਹਾਡੇ ਕੋਲ ਆਇਆ ਹਾਂ। ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ ਆਪ ਦਾ ਦੇਣਦਾਰ ਹਾਂ। ਮੇਰੇ ਉਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video