ਕੋਟਕਪੂਰਾ ਪੁਲਿਸ ਨੂੰ ਮਿਲਿਆ ਗੈਂਗਸਟਰ ਵਿਕਰਮ ਬਰਾੜ ਦਾ ਪੁਲਿਸ ਰਿਮਾਂਡ, ਹੁਣ ਹੋਣਗੇ ਵੱਡੇ ਖ਼ੁਲਾਸੇ!

0
10

ਦੁਬਈ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਵਿਕਰਮ ਬਰਾੜ ਨੂੰ ਅੱਜ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਕਰਮ ਖਿਲਾਫ ਕੋਟਕਪੂਰਾ ਸ਼ਹਿਰ ‘ਚ 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਹੈ। ਇਸ ਕੇਸ ‘ਚ ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਵਿਕਰਮ ਬਰਾੜ ਨੂੰ ਕੋਟਕਪੂਰਾ ਪੁਲਿਸ, ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈਕੇ ਆਈ ਜਿਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਪੁਲਿਸ ਨੂੰ ਵਿਕਰਮ ਬਰਾੜ ਦਾ 3 ਦਿਨਾਂ ਰਿਮਾਂਡ ਦੇ ਦਿੱਤਾ ਹੈ। ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ।

ਦਸ ਦਈਏ ਕਿ ਗੈਂਗਸਟਰ ਵਿਕਰਮ ਬਰਾੜ ਨੂੰ 10 ਦਿਨ ਪਹਿਲਾਂ ਦਿੱਲੀ ਪੁਲਿਸ ਨੇ ਯੂਏਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਸੀ। ਭਾਰਤ ਆ ਕੇ ਵਿਕਰਮ ਬਰਾੜ ਤੋਂ ਐਨਆਈਏ ਵੱਲੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਵਿਕਰਮ ਬਰਾੜ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਅਦਾਲਤ ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਕੋਟਕਪੂਰਾ ਪੁਲੀਸ ਨੇ ਵਿਕਰਮ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਬਰਾੜ ਨੂੰ ਲਾਰੈਂਸ ਗੈਂਗ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਪੁਲਿਸ ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਪੁੱਛਗਿੱਛ ਕਰੇਗੀ। ਵਿਕਰਮ ਬਰਾੜ ‘ਤੇ ਕੋਟਕਪੂਰਾ ‘ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ਕਤਲ ਤੋਂ ਪਹਿਲਾਂ ਵਿਕਰਮ ਬਰਾੜ ਨੇ ਡੇਰਾ ਪ੍ਰੇਮੀ ਦੀ ਰੇਕੀ ਕੀਤੀ ਗਈ ਸੀ।

ਵਿਕਰਮ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਤੋਂ 5 ਕਿਲੋਮੀਟਰ ਦੂਰ ਸੂਰਤਗੜ੍ਹ ਹਾਈਵੇਅ ‘ਤੇ ਸਥਿਤ ਡਿੰਗਾ ਪਿੰਡ ਦਾ ਵਸਨੀਕ ਹੈ। ਵਿਕਰਮ ਜ਼ਿਲ੍ਹਾ ਪੱਧਰ ਦਾ ਕ੍ਰਿਕਟਰ ਸੀ। ਪੁਲਿਸ ਮੁਤਾਬਕ ਵਿੱਕੀ ਬਰਾੜ ਲਾਰੈਂਸ ਗਰੁੱਪ ਦਾ ਗੈਂਗਸਟਰ ਹੈ। ਉਹ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਸਿੰਘ ਦਾ ਵੀ ਕਰੀਬੀ ਰਿਹਾ ਹੈ। ਵਰਤਮਾਨ ਵਿੱਚ ਦੁਬਈ ਤੋਂ ਲਾਰੈਂਸ ਲਈ ਕੰਮ ਕਰਦਾ ਹੈ। ਬਰਾੜ ‘ਤੇ ਦੇਸ਼ ਭਰ ‘ਚ 24 ਤੋਂ ਵੱਧ ਮਾਮਲੇ ਦਰਜ ਹਨ। ਮਹਾਰਾਸ਼ਟਰ, ਪੰਜਾਬ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਖਿਲਾਫ ਪਿਛਲੇ ਸਾਲ ਪੀਲੀਬੰਗਾ ਥਾਣੇ ‘ਚ ਵਟਸਐਪ ਕਾਲ ‘ਤੇ ਇਕ ਵਿਚੋਲੇ ਕਾਰੋਬਾਰੀ ਪੁਰਸ਼ੋਤਮ ਅਗਰਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 30 ਲੱਖ ਰੁਪਏ ਦੀ ਮੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀ ਸੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video