ਕਿਸ ਆਧਾਰ ‘ਤੇ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ? ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੂੰ ਲਗਾਈ ਫਟਕਾਰ

0
6

ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ 5 ਹੋਰਾਂ ਦੀ ਗ੍ਰਿਫ਼ਤਾਰੀ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨਾਂ ‘ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਿਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਦੇ ਵਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ। ਜਿਸ ‘ਤੇ ਅੱਜ ਸੁਣਵਾਈ ਹੋਈ ਹੈ। ਹਾਈਕੋਰਟ ਨੇ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਵਕੀਲ ਨੂੰ ਫਟਕਾਰ ਲਗਾਈ ਹੈ।

ਹਾਈਕੋਰਟ ਨੇ ਇਸ ਮਸਲੇ ਉਤੇ ਤਿੱਖੇ ਸਵਾਲ ਕੀਤੇ ਹਨ। ਅਦਾਲਤ ਨੇ ਆਖਿਆ ਕਿ ਇਹ ਪਟੀਸ਼ਨਾਂ ਕਿਸ ਆਧਾਰ ‘ਤੇ ਦਾਇਰ ਕੀਤੀਆਂ ਗਈਆਂ ਹਨ? ਵਕੀਲ ਇਮਾਨ ਖਾਰਾ ਨੇ ਭਗਵੰਤ ਬਾਜੇਕੇ ਸਮੇਤ 5 ਪਟੀਸ਼ਨਾਂ ਦਾਇਰ ਕੀਤੀਆਂ ਹਨ। ਕੋਰਟ ਨੇ ਕਿਹਾ, NSA ਲੱਗਾ ਹੋਇਆ ਹੈ ਅਤੇ ਤੁਸੀਂ ਹੈਬੀਅਸ ਕਾਰਪਸ ਦਾਇਰ ਕਰ ਰਹੇ ਹੋ। ਇਸ ਤੋਂ ਇਲਾਵਾ ਤੁਸੀਂ ਅਸਾਮ ਜੇਲ੍ਹ ਸੁਪਰਡੈਂਟ ਨੂੰ ਕਿਸ ਆਧਾਰ ‘ਤੇ ਪਾਰਟੀ ਬਣਾਇਆ ਹੈ। ਕੀ ਤੁਹਾਨੂੰ ਕਾਨੂੰਨ ਦਾ ਮੁੱਢਲਾ ਗਿਆਨ ਨਹੀਂ ਹੈ? ਦੱਸ ਦਈਏ ਕਿ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video