ਅੱਧੀ ਰਾਤ ਬਾਰ ‘ਚ ਪੁਲਿਸ ਦਾ ਛਾਪਾ: ਨਸ਼ੀਲੇ ਪਦਾਰਥ ਬਰਾਮਦ, ਮੈਨੇਜਰ ਗ੍ਰਿਫਤਾਰ, ਲੜਕੇ-ਲੜਕੀਆਂ ਫਰਾਰ

0
8

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-10 ਵਿੱਚ ਸਥਿਤ ਗਲੈਕਸੀ ਬਬਲਜ਼ ਬਾਰ ਵਿੱਚ ਪੁਲਿਸ ਨੇ ਅੱਧੀ ਰਾਤ ਛਾਪਾ ਮਾਰਿਆ। ਪੁਲਿਸ ਨੇ ਛਾਪੇਮਾਰੀ ਦੌਰਾਨ 6 ਹੁੱਕੇ, 4 ਪੈਕਟ ਨਿਕੋਟੀਨ ਦੇ ਫਲੇਵਰਡ ਸਿਗਰੇਟ, 6 ਪਾਈਪਾਂ ਅਤੇ 6 ਚਿਲਮ ਬਰਾਮਦ ਕੀਤੇ। ਬਾਰ ‘ਚ 300 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪਾਰਟੀ ਕਰ ਰਹੇ ਸਨ, ਜੋ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਏ।

ਪੁਲਿਸ ਨੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਨੇਜਰ ਦੀ ਪਛਾਣ ਅਮਿਤ ਕੁਮਾਰ ਵਾਸੀ ਪੀਰਮੁਚੱਲਾ ਜ਼ੀਰਕਪੁਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-10 ਦੇ ਚੌਂਕੀ ਇੰਚਾਰਜ ਜਗਦੀਸ਼ ਚੰਦ ਅਤੇ ਏਸੀਪੀ ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਸਿਵਲ ਡਰੈੱਸ ਵਿੱਚ ਛਾਪੇਮਾਰੀ ਕਰਨ ਪੁੱਜੇ ਹੋਏ ਸਨ। ਉਹਨਾਂ ਦੀ ਗੱਡੀਆਂ ‘ਤੇ ਲਾਲ ਬੱਤੀਆਂ ਵੀ ਨਹੀਂ ਸਨ। ਪੁਲਿਸ ਨੇ ਦੇਰ ਰਾਤ ਕਰੀਬ 12 ਵਜੇ ਛਾਪੇਮਾਰੀ ਕੀਤੀ।

ਡੀਸੀਪੀ ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਲੱਬਾਂ, ਬਾਰਾਂ, ਕੈਫੇ, ਲੌਂਜ ਆਦਿ ਵਿੱਚ ਨਿਕੋਟੀਨ ਤੰਬਾਕੂ ਦੇ ਨਾਲ ਵੱਖ-ਵੱਖ ਫਲੇਵਰਾਂ ਦੇ ਹਾਨੀਕਾਰਕ ਨਸ਼ੀਲੇ ਪਦਾਰਥ ਪਰੋਸੇ ਜਾਂਦੇ ਹਨ। ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਹੈ। ਇਸ ਦਾ ਨੋਟਿਸ ਲੈਂਦਿਆਂ 22 ਜੁਲਾਈ 2023 ਤੋਂ ਸ਼ਹਿਰ ਵਿੱਚ ਹੁੱਕੇ ਦੀ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video